ਅੰਡਰ-14 ਦੇ ਵੱਖ-ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ
ਜਲੰਧਰ, 7 ਨਵੰਬਰ (ਐਸ . ਕੇ.ਕਪੂਰ) : ਜਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ 68ਵੀਆਂ ਪੰਜਾਬ ਸਕੂਲ ਖੇਡਾਂ ਕਰਾਟੇ (ਅੰਡਰ-14 ਲੜਕੇ/ਲੜਕੀਆਂ) ਦੇ ਦੂਸਰੇ ਦਿਨ ਆਰਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ ਵਿੱਚ ਲੜਕਿਆਂ ਦੇ ਮੁਕਾਬਲੇ ਵੇਖਣ ਨੂੰ ਮਿਲੇ। ਅੰਡਰ-14 ਦੇ ਵੱਖ-ਵੱਖ ਭਾਰ ਵਰਗ ਵਿੱਚ ਖਿਡਾਰੀਆਂ ਵਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ।
ਅੱਜ ਦੂਸਰੇ ਦਿਨ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਵੱਲੋਂ ਖੇਡਾਂ ਨਾਲ ਸਬੰਧਤ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕਨਵੀਨਰ ਪ੍ਰਿੰਸੀਪਲ ਸਾਰਿਕਾ ਦੀ ਅਗਵਾਈ ਵਿੱਚ ਓਬਜ਼ਰਵਰ ਰਜਨੀਸ਼ ਨੰਦਾ ਦੀ ਦੇਖ-ਰੇਖ ਵਿੱਚ ਦੂਸਰੇ ਦਿਨ ਦੇ ਸਾਰੇ ਮੈਚ ਸਫ਼ਲਤਾਪੂਰਵਕ ਕਰਵਾਏ ਗਏ। ਉਨ੍ਹਾਂ ਵੱਲੋਂ ਅੱਜ ਦੇ ਮੈਚਾਂ ਦੇ ਨਤੀਜਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ।
ਅੱਜ ਦੇ ਮੁਕਾਬਲਿਆਂ ਦੌਰਾਨ ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ, ਕਨਵੀਨਰ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਓਬਜਰਵਰ ਰਜਨੀਸ਼ ਨੰਦਾ, ਹੈੱਡਮਾਸਟਰ ਰਾਕੇਸ਼ ਭੱਟੀ, ਮਨੀਸ਼ ਚੋਪੜਾ ਅਤੇ ਹੋਰ ਆਫੀਸ਼ੀਅਲਜ਼ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਅੱਜ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਭਾਰ ਵਰਗ ਦੇ ਮੁਕਾਬਿਲਆਂ ਦੌਰਾਨ 20 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਅਰਮਾਨ ਸਿੰਘ ਨੇ ਪਹਿਲਾ, ਜਲੰਧਰ ਦੇ ਅਭੈ ਕੁਮਾਰ ਨੇ ਦੂਸਰਾ ਅਤੇ ਬਰਨਾਲਾ ਦੇ ਜਸਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 25 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਜ਼ਿਲਕਾ ਦੇ ਅਰਮਾਨ ਨੇ ਪਹਿਲਾ, ਅੰਮ੍ਰਿਤਸਰ ਦੇ ਨਮਨ ਸ਼ਰਮਾ ਨੇ ਦੂਸਰਾ, ਬਠਿੰਡਾ ਦੇ ਯੁਵਰਾਜ ਸਿੰਘ ਅਤੇ ਰੂਪਨਗਰ ਦੇ ਪਰਮਵੀਰ ਸਿੰਘ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। 50 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਅਨੁਭਵ ਨੇ ਪਹਿਲਾ, ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਭਵੀਰ ਸਿੰਘ ਨੇ ਦੂਸਰਾ, ਪਠਾਨਕੋਟ ਦੇ ਕਾਰਤਿਕ ਸੈਣੀ ਅਤੇ ਸੰਗਰੂਰ ਦੇ ਅਮਰਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। 55 ਕਿਲੋਗ੍ਰਾਮ ਭਾਰ ਵਰਗ ਵਿੱਚ ਲੁਧਿਆਣਾ ਦੇ ਸਮਰਥ ਮਲਹੋਤਰਾ ਨੇ ਪਹਿਲਾ, ਜਲੰਧਰ ਦੇ ਵਿਰਨ ਭਗਤ ਨੇ ਦੂਸਰਾ, ਮਾਨਸਾ ਦੇ ਹੈਪੀ ਸਿੰਘ ਅਤੇ ਅੰਮ੍ਰਿਤਸਰ ਦੇ ਅਭਿਜੋਤ ਸਿੰਘ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਪਵਨ ਕੁਮਾਰ, ਸ਼ਿਵ ਕੁਮਾਰ, ਵਿਸ਼ਾਲ ਕੁਮਾਰ, ਰਵੀ ਕੁਮਾਰ, ਰਜੇਸ਼ ਕੁਮਾਰ ਸ਼ਰਮਾ, ਸਲਿੰਦਰ ਸਿੰਘ, ਅਦਿਤੀ, ਪ੍ਰੀਤੀ ਅਹੂਜਾ, ਅਨੂ ਖੇੜਾ, ਨਰੇਸ਼ ਕੁਮਾਰ, ਵਿਕਾਸ, ਮਨੀਸ਼ ਚੋਪੜਾ, ਮੀਡੀਆ ਇੰਚਾਰਜ ਹਰਜੀਤ ਸਿੰਘ ਅਤੇ ਵਰੁਣ ਰਾਜ ਮੌਜੂਦ ਸਨ।