ਪਿੰਡ ਪਾਸਲਾ ਵਿਖੇ ਬੰਗੜ ਗੋਤ ਜਠੇਰੇਆਂ ਦਾ ਸਲਾਨਾ ਜੋੜ ਮੇਲਾ

0
19
ਬੰਗੜ ਗੋਤ

ਸ਼ਾਮ ਚੁਰਾਸੀ 8 ਨਵੰਬਰ (ਕ੍ਰਿਸ਼ਨਾ ਰਾਏਪੁਰੀ)- ਪੰਜਾਬ ਦੀ ਧਰਤੀ ਪੀਰਾਂ ਪੈਗਬੰਰਾਂ ਦੀ ਧਰਤੀ ਤੇ ਬਾਰਾਂ ਮਹੀਨੇ ਕਿਸੇ ਤਰਾਂ ਨਾਲ ਮੇਲਿਆਂ ਦਾ ਸਬੱਬ ਜੁੜਿਆ ਰਹਿੰਦਾ ਹੈ | ਪੀਰਾਂ ਫਕੀਰਾਂ ਦੀ ਰਹਿਮਤ ਦੀ ਅਦਾਬੀ ਮਹਿਕ ਹੈ | ਪੰਜਾਬ ਦੇ ਸ਼ਹਿਰ ਜਾ ਹਰ ਪਿੰਡ ਵਿੱਚ ਮੇਲਿਆਂ ਦੀ ਮਹਿਕ ਸ੍ਮੌਈ ਪਈ ਹੈ | ਜ਼ਿਲੇ ਜਲੰਧਰ ਦੇ ਪਿੰਡ ਪਾਸਲਾ ਵਿਖੇ ਡੇਰਾ ਬਾਬਾ ਜਸਦੇਵ ਬੰਗੜ ਪਾਵਨ ਦਰਬਾਰ ਤੇ ਆਪਣੇ ਬਜੁਰਗਾਂ ਦੀ ਯਾਦ ਵਿਚ ਬੰਗੜ ਗੋਤ ਜਠੇਰੇਆਂ ਦਾ ਸਲਾਨਾ ਜੋੜ ਮੇਲਾ ਬੰਗੜ ਪਰਿਵਾਰਾਂ ਦੇ ਸਹਿਜੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਇਆ ਗਿਆ | ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਜੋਗ ਨਾਲ ਅਦਾ ਕੀਤੀ ਗਈ | ਸ਼੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਭਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਕੀਰਤਨੀ ਜਥਿਆਂ, ਕਥਾ ਵਾਚਕਾਂ ਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ| ਦਰਬਾਰ ਬਾਬਾ ਬਾਂਸਾਂ ਵਾਲੀ ਸਰਕਾਰ ਬਾਬਾ ਸਾਬੀ ਜੀ ਸ਼ਾਮ ਚੁਰਾਸੀ ਵਾਲਿਆਂ ਦੀ ਰਹਿਨੁਮਾਈ ਹੇਠ ਧਾਰਮਿਕ ਸਭਿਆਚਾਰਕ ਪੰਡਾਲ ਸਜਾਇਆ ਗਿਆ |

ਸਭਿਆਚਾਰਕ ਪ੍ਰੋਗ੍ਰਾਮ ਦਾ ਆਗਾਜ ਗਾਇਕਾ ਕੌਰ ਮਿਸਟਰ ਹੁਰਾਂ ਨੇ ਦੁਨਿਆ ਵਿੱਚ ਆਏ ਕਹੀ ਸਿਕੰਦਰ, ਰਵਿਦਾਸ ਤੇ ਬਾਵਾ ਸਾਹਿਬ ਸਾਡੇ ਦੋ ਹੀ ਪੈਗਬੰਰ ਆ ਗਾ ਕੇ ਆਪਣੀ ਹਾਜਰੀ ਲਗਵਾਈ | ਇਨਾ ਤੋਂ ਬਾਅਦ ਇੰਟਰਨੈਸ਼ਨਲ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਦੀ ਜਿਨ੍ਹਾ ਨੇ ਸ਼ੁਰੁਆਤ ਵਿੱਚ ਨਹਾ ਧੋ ਧੂਪ ਜਗਾਓਣਾ, ਬੰਗੜ ਗੋਤ ਜਠੇਰੇਆਂ ਦੇ ,ਦਿੱਤਾ ਹੈ ਰਵਿਦਾਸ ਗੁਰਾਂ ਨੇ ਹੋ ਕੁਝ ਸਾਡੇ ਕੋਲ, ਚਾਹੁੰਦਾ ਹਾਂ ਰਾਜ ਮੈਂ ਐਸਾ, ਸਾਡੀਆਂ ਚੜਾਈਆਂ ਭੀਮਾ ਤੇਰੇ ਕਰਕੇ, ਕਿਹੜੀ ਜਗਾ ਅਸੀਂ ਨਹੀਓਂ ਖੂਨ ਡੋਲਿਆ ਦੇ ਕੇ ਕੁਰਬਾਨੀਆਂ ਗਾ ਕੇ ਵਾਹ – ਵਾਹ ਖੱਟੀ , ਫਿਰ ਵਾਰੀ ਆਈ ਪ੍ਰਸਿਧ ਪੰਜਾਬੀ ਗਾਇਕ ਕਾਸ਼ੀ ਨਾਥ ਦੀ ਜਿਨ੍ਹਾ ਨੇ ਆਪਣੀ ਗਾਇਕੀ ਪੇਸ਼ ਕਰਕੇ ਸਹੋਤਿਆਂ ਨੂੰ ਘੰਟੇ ਬੱਧੀ ਕੀਲ ਕੇ ਬਿਠਾਈ ਰਖਿਆ |

ਇਸ ਮੇਲੇ ਵਿੱਚ ਦੂਰੋਂ ਨੇੜੇਓੰ ਪਹੁੰਚੀ ਅਥਾਹ ਸ਼ਰਧਾਲੂਆਂ ਦੀ ਭੀੜ ਨੇ ਮੇਲੇ ਦੀ ਸ਼ਾਮ ਨੂੰ ਆਪਣੇ ਮਨਾ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ | ਇਸ ਧਾਰਮਿਕ ਸਮਾਗਮ ਵਿੱਚ ਪ੍ਰਧਾਨ ਲੇਖਰਾਜ ਬੰਗੜ , ਵਾਇਸ ਪ੍ਰਧਾਨ ਹਰਬੰਸ ਲਾਲ ਬੰਗੜ, ਜਰਨਲ ਸੈਕਟਰੀ ਮੇਹਰ ਚੰਦ ਬੰਗੜ, ਖਜਾਨਚੀ ਦੇਸਰਾਜ ਬੰਗੜ ,ਸਲਾਹਕਾਰ ਗੁਰਨੇਕ ਬੰਗੜ, ਸ਼੍ਰੀ ਅਮਰਜੀਤ ਬੰਗੜ, ਗਿਰਧਾਰੀ ਲਾਲ ਬੰਗੜ, ਪਿਆਰਾ ਰਾਮ ਬੰਗੜ, ਰਾਜ ਕੁਮਾਰ, ਉਧਮ ਸਿੰਘ ਸ਼ਾਮ ਚੁਰਾਸੀ, ਸਤਨਾਮ ਸਿੰਘ ਬੰਗੜ, ਹਰਭਜਨ ਸਿੰਘ , ਤਰਸੇਮ ਸਿੰਘ ,ਹੁਸਨ ਲਾਲ ਸਰਬਜੀਤ ਸਿੰਘ, ਸੁਰਿੰਦਰ ਸਿੰਘ, ਗੀਤਕਾਰ ਕ੍ਰਿਸ਼ਨਾ ਰਾਏਪੁਰੀ, ਰਾਮਕਿਸ਼ਨ, ਬਾਬੂ ਤੇਜਪਾਲ ਕਸ਼ਮੀਰੀ ਲਾਲ, ਗਿਆਨ ਚੰਦ, ਜਸਵਿੰਦਰ, ਲੈਮਬਰ ਸਿੰਘ, ਲਵਲੀ, ਨਰਿੰਦਰ ਕੁਮਾਰ ਬੱਗਾ, ਭੁਪਿੰਦਰ ਸਿੰਘ, ਟੀਨੂ, ਬਿੱਲਾ ਆਦਿ ਸ਼ਾਮਿਲ ਸਨ| ਇਸ ਮੌਕੇ ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

LEAVE A REPLY