ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਨਾਲ ਐਚ.ਐਮ.ਵੀ. ਵਿੱਚ ਨਵੇਂ ਰਿਸਰਚ ਪਹਿਲਕਦਮੀਆਂ ਨੂੰ ਮਿਲਿਆ ਉਤਸ਼ਾਹ

0
9
ਐਡਵਾਇਜ਼ਰੀ ਕਮੇਟੀ

ਜਲੰਧਰ 9 ਨਵੰਬਰ (ਨੀਤੂ ਕਪੂਰ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਵਿਹੜੇ ਵਿੱਚ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀ.ਬੀ.ਟੀ.) ਦੀ ਸਾਇੰਟਿਸਟ ‘ਫ’ ਡਾ. ਗਰਿਮਾ ਗੁਪਤਾ ਦੁਆਰਾ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਉਹਨਾਂ ਦੇ ਨਾਲ ਬਾਹਰੀ ਮੈਂਬਰ ਦੇ ਰੂਪ ਵਿੱਚ ਬਾਇਓਟੈਕਨਾਲੋਜੀ ਵਿਭਾਗ, ਜੀ.ਐਨ.ਡੀ.ਯੂ. ਅੰਮ੍ਰਿਤਸਰ ਦੇ ਪ੍ਰੋਫੈਸਰ ਅਤੇ ਮੁਖੀ ਡਾ. ਪ੍ਰਤਾਪ ਪਾਤੀ ਵੀ ਮੌਜੂਦ ਸਨ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਅਤੇ ਡੀ.ਬੀ.ਟੀ. ਸਟਾਰ ਸਕੀਮ ਕੋਆਰਡੀਨੇਟਰ ਡਾ. ਅੰਜਨਾ ਭਾਟੀਆ ਨੇ ਐਡਵਾਇਜ਼ਰੀ ਕਮੇਟੀ ਅਤੇ ਵਿਭਾਗਾਂ ਦੇ ਕੋਆਰਡੀਨੇਟਰਾਂ ਦਾ ਸਵਾਗਤ ਕੀਤਾ। ਆਪਣੇ ਸਵਾਗਤੀ ਭਾਸ਼ਣ ਵਿੱਚ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਅੰਜਨਾ ਭਾਟੀਆ ਨੇ ਡੀ.ਬੀ.ਟੀ. ਸਟਾਰ ਸਕੀਮ ਦੀ ਪ੍ਰੋਗ੍ਰੇਸ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਹਨਾਂ ਨੇ ਵਿਗਿਆਨਿਕ ਰਿਸਰਚ ਅਤੇ ਅਕਾਦਮਿਕ ਯਤਨਾਂ ਦੇ ਬਾਰੇ ਵਿੱਚ ਦੱਸਿਆ।

ਡਾ. ਪ੍ਰਤਾਪ ਪਾਤੀ ਨੇ ਕਮੇਟੀ ਦੇ ਸਾਹਮਣੇ ਢੁਕਵੇਂ ਸਵਾਲ ਉਠਾਏ ਜਿਸ ਵਿੱਚ ਡੀ.ਬੀ.ਟੀ. ਦੇ ਅੰਤਰਗਤ ਮੁੱਖ ਪ੍ਰਦਰਸ਼ਨ ਇੰਡੀਕੇਟਰ ਦੱਸੇ ਗਏ ਅਤੇ ਡਾ. ਅੰਜਨਾ ਭਾਟੀਆ ਨੇ ਉਹਨਾਂ ਦੀ ਵਿਆਖਿਆ ਕੀਤੀ। ਆਪਣੇ ਭਾਸ਼ਣ ਵਿੱਚ ਡਾ. ਗਰਿਮਾ ਗੁਪਤਾ ਨੇ ਫੈਕਲਟੀ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਰਿਸਰਚ ਕਰਨ ਦੀ ਪ੍ਰੇਰਣਾ ਦਿੱਤੀ। ਉਹਨਾਂ ਨੇ ਡੀ.ਬੀ.ਟੀ. ਬਾਇਓਮੈਨਿਊਫੈਕਚਰਿੰਗ ਅਤੇ ਬਾਇਓ3 ਨੀਤੀਆਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਵਿਗਿਆਨਿਕ ਰਿਸਰਚ ਗਿਆਨ-ਨਿਰਮਾਣ ਤੋਂ ਕਈ ਗੁਣਾ ਵੱਧ ਹੈ। ਉਹਨਾਂ ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਵਿਗਿਆਨ, ਰਿਸਰਚ ਅਤੇ ਇਨੋਵੇਸ਼ਨ ਨੂੰ ਵਧਾਉਣ ਦੇ ਲਈ ਪ੍ਰੇਰਿਤ ਕੀਤਾ। ਕਮੇਟੀ ਮੈਂਬਰਾਂ ਨੇ ਵਿਭਿੰਨ ਵਿਭਾਗਾਂ ਦਾ ਦੌਰਾ ਕੀਤਾ ਜਿੱਥੇ ਡਾ. ਗਰਿਮਾ ਗੁਪਤਾ ਨੇ ਵਿਦਿਆਰਥਣਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦੇ ਸ਼ਬਦਾਂ ਨੇ ਵਿਦਿਆਰਥਣਾਂ ਵਿੱਚ ਨਵੀਂ ਉਰਜਾ ਦਾ ਸੰਚਾਰ ਕੀਤਾ।

ਮੀਟਿੰਗ ਦੇ ਅੰਤ ਵਿੱਚ ਡੀ.ਬੀ.ਟੀ. ਸਟਾਰ ਸਕੀਮ ਦਾ ਪੂਰਾ ਲਾਭ ਲੈਣ ਦੀ ਗੱਲ ਉੱਤੇ ਜ਼ੋਰ ਦਿੱਤਾ ਗਿਆ। ਐਡਵਾਇਜ਼ਰੀ ਕਮੇਟੀ ਨੇ ਐਚ.ਐਮ.ਵੀ. ਦੀ ਵਿਦਿਆਰਥਣਾਂ ਅਤੇ ਫੈਕਲਟੀ ਮੈਂਬਰਾਂ ਵਿੱਚ ਰਿਸਰਚ ਦੇ ਲਈ ਨਵੀਂ ਆਸ਼ਾ ਭਰੀ ਜਿਸ ਨਾਲ ਅਕਾਦਮਿਕ ਖੇਤਰ ਅਤੇ ਸਮਾਜ ਦੋਨਾਂ ਨੂੰ ਲਾਭ ਹੋਵੇਗਾ। ਐਚ.ਐਮ.ਵੀ. ਦੇ ਇਤਿਹਾਸ ਵਿੱਚ ਇਹ ਮੀਟਿੰਗ ਮੀਲ ਦਾ ਪੱਥਰ ਸਾਬਿਤ ਹੋਈ ਜਿਸ ਨਾਲ ਵਿਗਿਆਨਿਕ ਭਾਈਚਾਰੇ ਨੂੰ ਇੱਕ ਉਰਜਾਵਾਨ ਰਿਸਰਚ ਕਲਚਰ ਅਪਣਾਉਣ ਦੀ ਪ੍ਰੇਰਣਾ ਮਿਲੀ।

LEAVE A REPLY