ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਭਾਰਤੀ ਥਲ ਸੈਨਾ ਵਿਚ ਹੋਈ ਚੋਣ

0
22
ਲਾਇਲਪੁਰ ਖ਼ਾਲਸਾ ਕਾਲਜ

ਜਲੰਧਰ 18 ਨਵੰਬਰ (ਨੀਤੂ ਕਪੂਰ)- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ੨ ਵਿਦਿਆਰਥੀਆਂ ਨੇ ਭਾਰਤੀ ਸੈਨਾ ਵਿਚ ਬਤੌਰ ਅਗਨੀਵੀਰ ਜੁਆਇੰਨ ਕੀਤਾ ਹੈ। ਪ੍ਰੈਸ ਜਾਰੀ ਆਪਣੇ ਬਿਆਨ ਦੇ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਦੋਨੋਂ ਵਿਦਿਆਰਥੀ, ਪ੍ਰਿੰਸ ਅਤੇ ਸੰਯਮ, ਕਾਲਜ ਦੇ ਐੱਨ.ਸੀ.ਸੀ. ਆਰਮੀ ਵਿੰਗ ਦੇ ਕੈਡਿਟ ਹਨ ਅਤੇ ਕਾਲਜ ਵਿੱਚ ਡਿਪਲੋਮਾ ਇੰਨ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਹਨ। ਇਸ ਭਰਤੀ ਵਾਸਤੇ ਪਹਿਲਾਂ ਇਹਨਾਂ ਦੀ ਲਿਖ਼ਤੀ ਪ੍ਰੀਖਿਆ ਲੁਧਿਆਣਾ ਵਿਖੇ ਹੋਈ ਸੀ। ਫਿਜ਼ੀਕਲ ਟੈਸਟ ਜਲੰਧਰ ਲਿਆ ਗਿਆ, ਜਿਸ ਵਿੱਚ ਦੋਹਾਂ ਦਾ ‘ਏ’ ਗਰੇਡ ਆਇਆ। ਮੈਡੀਕਲ ਟੈਸਟ ਪਾਸ ਕਰਨ ਤੋਂ ਬਾਅਦ ਭਾਰਤੀ ਸੈਨਾ ਨੇ ਇਹਨਾਂ ਨਿਯੁਕਤੀ ਪੱਤਰ ਦਿੱਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਾਲਜ ਦਾ ਐੱਨ.ਸੀ.ਸੀ. ਯੂਨਿਟ ੨ ਪੰਜਾਬ ਐੱਨ.ਸੀ.ਸੀ. ਬਟਾਲੀਅਨ ਨਾਲ ਸਬੰਧਤ ਹੈ ਅਤੇ ਸਾਡੇ ਵਿਦਿਆਰਥੀ ਦਿੱਲੀ ਵਿਖੇ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ ਦੇ ਸਮਾਗਮਾਂ ਵਿੱਚ ਵੀ ਲਗਾਤਾਰ ਭਾਗ ਲੈ ਰਹੇ ਹਨ। ਦੋਨਾਂ ਵਿਦਿਆਰਥੀਆਂ ਦੀ ਨਿਯੁਕਤੀ ‘ਤੇ ਖੁਸ਼ੀ ਜਾਹਰ ਕਰਦਿਆਂ ਐੱਨ.ਸੀ.ਸੀ. ਇੰਚਾਰਜ ਡਾ. ਕਰਨਬੀਰ ਸਿੰਘ ਨੇ ਉਹਨਾਂ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ ੫ ਐੱਨ.ਸੀ.ਸੀ. ਕੈਡਿਟ ਭਾਰਤੀ ਸੈਨਾ ਦਾ ਹਿੱਸਾ ਬਣ ਚੁੱਕੇ ਹਨ। ਆਖ਼ਿਰ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੋਹਾਂ ਕੈਡਿਟਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY