- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਲੰਧਰ ਸ਼੍ਰੀਮਤੀ ਹਰਜਿੰਦਰ ਕੌਰ ਨੇ ਬੱਚਿਆ ਦੇ ਪੱਧਰ ਉੱਚਾ ਚੁੱਕਣ ਲਈ ਸਕੂਲਾਂ ਦਾ ਕੀਤਾ ਅਚਨਚੇਤ ਦੌਰਾ।
ਜਲੰਧਰ(ਕਪੂਰ):- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਲੰਧਰ ਸ਼੍ਰੀਮਤੀ ਹਰਜਿੰਦਰ ਕੌਰ ਜੌ ਕਿ ਕਾਫੀ ਮਿਹਨਤੀ ਅਤੇ ਤਜਰਬੇਕਾਰ ਅਧਿਕਾਰੀ ਹਨ। ਉਹ ਜ਼ਿਲ੍ਹੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਰ ਯਤਨਸ਼ੀਲ ਹਨ।
ਉਹਨਾਂ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਅਬਾਦਪੁਰਾ ਜਲੰਧਰ ਵਿੱਚ ਜਾ ਕੇ ਬੱਚਿਆ ਦੇ ਪੜਾਈ ਦੇ ਪੱਧਰ ਨੂੰ ਜਾਂਚਿਆ ਅਤੇ ਅਧਿਆਪਕਾ ਨੂੰ ਬੱਚਿਆ ਵਿੱਚ ਰੂਚੀ ਭਰਨ ਦੇ ਨਵੇਂ ਨਵੇਂ ਨੁਕਤੇ ਦੱਸੇ । ਉਹਨਾਂ ਸਕੂਲ ਦੇ ਕੰਮ ਤੇ ਤਸੱਲੀ ਪ੍ਰਗਟਾਈ ਅਤੇ ਅਧਿਆਪਕਾ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਬੱਚਿਆ ਦੇ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਚਨ ਬੱਧ ਹੈ ਉਹਨਾਂ ਕਿਹਾ ਕਿ ਉਹ ਲਗਾਤਰ ਸਾਰੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਜ ਕੇ ਬੱਚਿਆ ਦੇ ਪੱਧਰ ਨੂੰ ਜਾਂਚਣਗੇ ਅਤੇ ਅਧਿਆਪਕਾ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨਗੇ।