ਡਿਸਟ੍ਰਿਕਟ ਰੀਸੋਰਸ ਕੋਆਰਡੀਨੇਟਰ ਦੁਆਰਾ ਸਕੂਲਾਂ ਵਿੱਚ ਜਾ ਕੇ ਬੱਚਿਆ ਦੇ ਪੜਾਈ ਦੇ ਪੱਧਰ ਦੀ ਕੀਤੀ ਜਾਂਚ
ਜਲੰਧਰ(ਕਪੂਰ):- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਲੰਧਰ ਸ੍ਰੀਮਤੀ ਹਰਜਿੰਦਰ ਕੌਰ ਦੇ ਹੁਕਮਾਂ ਅਨੂਸਾਰ ਜ਼ਿਲ੍ਹਾ ਰੀਸੋਰਸ ਕੋਆਰਡੀਨੇਟਰ ਅਮਨ ਸੱਭਰਵਾਲ ਅਤੇ ਉਹਨਾਂ ਦੇ ਟੀਮ ਮੈਂਬਰਾਂ ਦੁਆਰਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆ ਦੇ ਪੜਾਈ ਦੇ ਪੱਧਰ ਦੀ ਜਾਂਚ ਕੀਤੀ।
ਉਹਨਾਂ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਬਾਵਾ ਖੇਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਜਾ ਦੇ ਬੱਚਿਆ ਦੇ ਪੜ੍ਹਾਈ ਦੇ ਪੱਧਰ ਦੀ ਜਾਂਚ ਕੀਤੀ ਗਈ।
ਉਹਨਾਂ ਇਸ ਸੰਬੰਧੀ ਅਧਿਆਪਕਾਂ ਨੂੰ ਬੱਚਿਆ ਦੀ ਕਾਰਜਕੁਸ਼ਲਤਾ ਨੂੰ ਵਧਾਉਣ ਲਈ ਕਈ ਸੁਝਾਵ ਦਿੱਤੇ।
ਇਸ ਮੌਕੇਂ ਉਹਨਾਂ ਨਾਲ ਸੁਖਵਿੰਦਰ ਸਿੰਘ, ਦਵਿੰਦਰ ਕੁਮਾਰ , ਸੰਜੀਵ ਕਪੂਰ ਸ੍ਰੀਮਤੀ ਰਜਨੀ, ਸੋਨੀਆ ਆਦਿ ਹੋਰ ਕਈ ਅਧਿਆਪਕ ਮੌਜੂਦ ਸਨ।