ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸਪੋਰਟਸ ਕਲੱਬ ਸ਼ਾਮ ਚੁਰਾਸੀ ਵਲੋਂ ਚੌਥਾ ਸ਼ਾਨਦਾਰ ਕ੍ਰਿਕਟ ਟੂਰਨਾਮੇਂਟ ਸੰਪੰਨ

0
22
ਦਰਬਾਰ ਬਾਬਾ ਸ਼ਾਮੀ ਸ਼ਾਹ

ਸ਼ਾਮਚੁਰਾਸੀ/ਜਲੰਧਰ 26 ਨਵੰਬਰ (ਕ੍ਰਿਸ਼ਨਾ ਸ਼ਾਮਚੁਰਾਸੀ)- ਦਰਬਾਰ ਬਾਬਾ ਸ਼ਾਮੀ ਸ਼ਾਹ ਜੀ ਸਪੋਰਟਸ ਕਲੱਬ ਸ਼ਾਮ ਚੁਰਾਸੀ ਵਲੋਂ ਚੌਥਾ ਸ਼ਾਨਦਾਰ ਕ੍ਰਿਕਟ ਟੂਰਨਾਮੇਂਟ ਇਸ ਸਾਲ ਵੀ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸੰਪੰਨ ਹੋ ਗਿਆ, ਇਨਾਮ ਵੰਡ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਭਾਸ਼ਣ ਦੌਰਾਨ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰਨ | ਉਨ੍ਹਾ ਨੌਜਵਾਨ ਪੀੜੀ ਨੂੰ ਆਪਣੇ ਪੰਜਾਬ ਦਾ ਮਾਣ ਮੱਤਾ ਇਤਿਹਾਸ ਸਾਂਭਣ ਲਈ ਵੀ ਅਪੀਲ ਕੀਤੀ ਅਤੇ ਕਲੱਬ ਨੂੰ 51000 ਰੂਪਏ ਦੇਣ ਦਾ ਐਲਾਨ ਕੀਤਾ | ਟੂਰਨਾਮੇਂਟ ਵਿੱਚ ਇਲਾਕੇ ਤੋਂ ਇਲਾਵਾ ਬਾਹਰਲੇ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੁਕਾਬਲੇ ਬਹੁਤ ਰੋਚਕ ਸਨ | ਜਿਨ੍ਹਾ ਵਿੱਚ ਜੇਤੂ ਫਸਟ ਟੀਮ ਨੂੰ 51000 ਰੂਪਏ ਤੇ ਕਲੱਬ ਵਲੋਂ ਮੋਟਰਸਾਇਕਲ ਦੇ ਕੇ ਸੰਨਮਾਨਿਤ ਕੀਤਾ ਗਿਆ, ਸੈਕਿੰਡ ਨੂੰ ਐਲ. ਈ. ਡੀ ਤੇ 31੦੦੦ ਰੂਪਏ ਦਿੱਤੇ ਗਏ |

ਇਸ ਮੌਕੇ ਤੇ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ, ਸ਼੍ਰੀ ਨਿਰਮਲ ਕੁਮਾਰ ਪ੍ਰਧਾਨ ਨਗਰ ਕੌਂਸਲ ਸ਼ਾਮ ਚੁਰਾਸੀ, ਬਾਬਾ ਸਾਬੀ, ਸ: ਇੰਦਰਜੀਤ ਸਿੰਘ ਗੋਲਡੀ, ਸ਼੍ਰੀ ਸੁਪਿੰਦਰ ਸਿੰਘ ਬੱਸੀ,ਸ:ਇੰਦਰਪਾਲ ਸਿੰਘ,ਸ: ਕੁਲਵਿੰਦਰ ਸਿੰਘ ਡੀ ਐਸ ਪੀ,ਕ੍ਰਿਸ਼ਨਾ ਰਾਏਪੁਰੀ ਮੀਤ ਪ੍ਰਧਾਨ ਪ੍ਰੈਸ ਕਲੱਬ ਆਫ਼ ਪੰਜਾਬ ਸ਼ਾਮ ਚੁਰਾਸੀ, ਲਾਲ ਚੰਦ ਵਿਰਦੀ ਕਟਾਰੀਆ ਸ਼ਾਮ ਚੁਰਾਸੀ,ਨਰਿੰਦਰ ਰਾਏਪੁਰ,ਗੌਰਵ ਗਿੱਲ ਪ੍ਰਧਾਨ,ਸ: ਗੁਰਪ੍ਰੀਤ ਸਿੰਘ,ਬੌਬੀ,ਰਿੱਕੀ,ਬਿੱਲੂ ਐਮ ਸੀ, ਬਾਬਾ ਬਲਵੀਰ ਚੰਦ ਬੀਰਾ,ਪ੍ਰਿੰਸ ਸਾਈ ਪ੍ਰਦੀਪ ਸ਼ਰਮਾ ਤੱਲਣ, ਪ੍ਰਧਾਨ ਸੁਰਿੰਦਰ ਮੋਹਣ,ਨੰਦਾ ਮੈਡੀਕਲ ਸਟੋਰ, ਬਿੰਦਰ, ਐਮ ਐਲ ਏ ਸ਼ਾਂਤੀ ਲਾਲ, ਕੈਪਟਨ ਕਮਲਜੀਤ ਸਿੰਘ,ਸ: ਗੁਰਿੰਦਰ ਸਿੰਘ ਕਾਲਕਟ ਪੰਚ, ਸੁੱਖੀ, ਮਨਚੰਨ,ਪ੍ਰਿਆ,ਬਿੰਦਰ ਕਾਲਕਟ,ਸੋਨੀਆ,ਆਸ਼ਾ ਵੀ ਉਚੇਚੇ ਤੌਰ ਤੇ ਸ਼ਾਮਲ ਸਨ |

ਇਸ ਚਾਰ ਰੋਜਾ ਟੂਰਨਾਮੇਂਟ ਤੇ ਦਰਬਾਰ ਬਾਬਾ ਸ਼ਾਮੀ ਸ਼ਾਹ ਪ੍ਰਬੰਧਕ ਕਮੇਟੀ ਵਲੋਂ ਚਾਰ ਦਿਨ ਲੰਗਰ ਦੀ ਸੇਵਾ ਕੀਤੀ ਗਈ|ਕਲੱਬ ਵਲੋਂ ਆਏ ਮਹਿਮਾਨਾ ਤੇ ਮੁਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨਾ ਨਾਲ ਸਨਮਾਨਿਤ ਕੀਤਾ ਗਿਆ | ਅਖੀਰ ਵਿੱਚ ਕਲੱਬ ਵਲੋਂ ਆਏ ਹੋਏ ਮੁਖ਼ ਮਹਿਮਾਨਾ, ਖਿਡਾਰੀਆਂ,ਖੇਡ ਪ੍ਰੇਮੀਆਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ|

LEAVE A REPLY