ਨਸ਼ਾ ਮੁਕਤ ਪੰਜਾਬ ਸਾਈਕਲ ਯਾਤਰਾ ‘ਚ ਲਾਇਲਪੁਰ ਖ਼ਾਲਸਾ ਕਾਲਜ ਪੁੱਜੇ ਐਨ.ਸੀ.ਸੀ. ਕੈਡਿਟ

0
21
ਨਸ਼ਾ ਮੁਕਤ ਪੰਜਾਬ

ਜਲੰਧਰ 29 ਨਵੰਬਰ (ਨੀਤੂ ਕਪੂਰ)- 15 ਐਨ.ਸੀ.ਸੀ. ਕੈਡਿਟ, ਚੀਫ਼ ਅਫ਼ਸਰ ਰਣਜੀਤ ਸਿੰਘ ਅਤੇ ਗਰਲਜ਼ ਕੈਡਿਟਸ ਇੰਸਟ੍ਰਕਟਰ ਮੁਸਕਾਨ ਦੀ ਅਗਵਾਈ ਹੇਠ ‘ਨਸ਼ਾ ਮੁਕਤ ਪੰਜਾਬ ਸਾਇਕਲ ਯਾਤਰਾ’ ਕਰਦੇ ਹੋਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਪੁੱਜੇ। ਪ੍ਰਿੰਸੀਪਲ ਡਾ਼ ਜਸਪਾਲ ਸਿੰਘ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਚੀਫ਼ ਅਫ਼ਸਰ ਨੇ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਇਸ ਰੈਲੀ ਵਿਚ ਸੱਤ ਲੜਕੀਆਂ ਅਤੇ ਅੱਠ ਲੜਕੇ ਪੰਜਾਬ ਦੀ ਯਾਤਰਾ ਕਰਕੇ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ। ਭਾਰਤੀ ਫੌਜ਼ ਦੇ ਪੰਜ ਜਵਾਨ ਸੂਬੇਦਾਰ ਆਰ ਡੀ ਸਿੰਘ ਅਤੇ ਹਵਲਦਾਰ ਜਸਵਿੰਦਰ ਸਿੰਘ ਦੀ ਕਮਾਨ ਹੇਠ ਵੀ ਇਸ ਸਾਇਕਲ ਰੈਲੀ ਦਾ ਹਿੱਸਾ ਹਨ।

ਪ੍ਰਿੰਸੀਪਲ ਦਫ਼ਤਰ ਵਿੱਚ ਉਨ੍ਹਾਂ ਆਪਣੀ ਯਾਤਰਾ ਦੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਸਫ਼ਰ 23 ਪੰਜਾਬ ਐਨ ਸੀ ਸੀ ਬਟਾਲੀਅਨ ਰੋਪੜ ਤੋਂ 25 ਨਵੰਬਰ ਨੂੰ ਸ਼ੁਰੂ ਹੋਇਆ ਸੀ। ਪਟਿਆਲਾ, ਸੰਗਰੂਰ, ਲੁਧਿਆਣਾ ਹੁੰਦੇ ਹੋਏ ਅੱਜ ਇਹ ਟੀਮ ਜਲੰਧਰ ਪਹੁੰਚੀ ਹੈ। ਪ੍ਰਿੰਸੀਪਲ ਸਾਹਿਬ ਨੇ ਸਾਰੇ ਕੈਡਿਟਸ ਅਤੇ ਪ੍ਰਬੰਧਕੀ ਟੀਮ ਦੇ ਇਸ ਕਾਰਜ ਨੂੰ ਕਾਲਜ ਅਤੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਦੱਸਿਆ। ਉਨ੍ਹਾਂ ਇੰਨ੍ਹਾਂ ਕੈਡਿਟਸ ਨੂੰ ਨਸ਼ਿਆਂ ਵਿਰੁੱਧ ਪੰਜਾਬ ਦੀ ਨੌਜ਼ਵਾਨੀ ਦੇ ਸੰਦੇਸ਼ ਵਾਹਕ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉੱਦਮ ਹੀ ਨੌਜਵਾਨਾਂ ਵਿਚ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਮੰਜ਼ਿਲਾਂ ਦੇ ਹਾਣੀ ਬਣਾਉਂਦੇ ਹਨ।

ਸਾਇਕਲ ਯਾਤਰਾ ਰਾਹੀਂ ਇਹ ਵਿਦਿਆਰਥੀ ਕੈਡਿਟ ਆਪਣਾ ਸੁਨੇਹਾ ਹੋਰਾਂ ਦਿਆਰਥੀਆਂ ਤੱਕ ਪਹੁੰਚਾਣਗੇ ਅਤੇ ਇਸ ਤਰ੍ਹਾਂ ਇਹ ਸੰਦੇਸ਼ ਘਰ ਘਰ ਪਹੁੰਚੇਗਾ। ਪ੍ਰਿੰਸੀਪਲ ਸਾਹਿਬ ਨੇ ਆਈ ਹੋਈ ਟੀਮ ਨੂੰ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਕੈਡਿਟਸ-2 ਪੰਜਾਬ ਐੱਨਸੀਸੀ ਬਟਾਲੀਅਨ ਦਾ ਹਿੱਸਾ ਹਨ। ਕਾਲਜ ਦੇ ਹੋਸਟਲ ਵਿੱਚ ਇਸ ਟੀਮ ਦੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਾਡੀ ਸੰਸਥਾ ਸਮਾਜ ਉਸਾਰੂ ਕੰਮਾਂ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਲਈ ਤਿਆਰ ਹੈ। ਇਸ ਮੌਕੇ ਐਨਸੀਸੀ ਇੰਚਾਰਜ ਡਾ. ਕਰਨਬੀਰ ਸਿੰਘ,‌ ਡਾ਼ ਮਨਪ੍ਰੀਤ ਸਿੰਘ ਲਹਿਲ ਅਤੇ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸਤਪਾਲ ਸਿੰਘ ਵੀ ਮੌਜ਼ੂਦ ਸਨ।

LEAVE A REPLY