ਐਚ.ਐਮ.ਵੀ. ਵਿਖੇ ਨੇਚਰ ਕੈਂਪ ਵਰਕਸ਼ਾਪ ਦੇ ਦੂਜੇ ਦਿਨ ਪ੍ਰਤੀਭਾਗੀਆਂ ਨੂੰ ਮਿਲਿਆ ਹੈਂਡਸ ਆੱਨ-ਐਕਸਪੀਰੀਏਂਸ

0
9
ਵਰਕਸ਼ਾਪ

ਜਲੰਧਰ 11 ਦਸੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਪੰਜਾਬ ਸਟੇਟ ਕੌਂਸਿਲ ਆਫ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਸਹਿਯੋਗ ਨਾਲ 3 ਦਿਨਾ ਰੇਜ਼ੀਡੈਂਸ਼ੀਅਲ ਵਰਕਸ਼ਾਪ ਦੇ ਦੂਜੇ ਦਿਨ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ ਅਤੇ ਗ੍ਰੀਨਰ ਭਵਿੱਖ ਲਈ ਉਦਾਹਰਣ ਸੈਟ ਕਰਨ ਲਈ ਪ੍ਰੇਰਿਤ ਕੀਤਾ। ਵਿਗਿਆਨ ਪ੍ਰਸਾਰ ਡੀਐਸਟੀ ਦੇ ਸਾਬਕਾ ਸੀਨੀਅਰ ਵਿਗਿਆਨਕ ਡਾ. ਬੀ.ਕੇ. ਤਿਆਗੀ ਨੇ ਹੈਂਡਸ-ਆੱਨ-ਲਰਨਿੰਗ ਤੇ ਜੋਰ ਦਿੱਤਾ ਅਤੇ ਕਿਹਾ ਕਿ ਕੁਦਰਤ ਨਾਲ ਰਿਸ਼ਤਾ ਜੋੜਨਾ ਬਹੁਤ ਜਰੂਰੀ ਹੈ। ਡਾ. ਕੇ.ਐਸ ਬਾਠ, ਜੁਆਇੰਟ ਡਾਇਰੈਕਟਰ ਪੀਐਸਸੀਐਸਟੀ ਨੇ ਗ੍ਰੀਨ ਭਵਿੱਖ ਪ੍ਰਤੀ ਪ੍ਰੇਰਿਤ ਕੀਤਾ। ਡਾ. ਅਸ਼ਾਕ ਹੁਸੈਨ ਨੇ ਟੈਰਾਰੀਅਮਸ ਬਣਾਉਣ ਲਈ ਪਰੀਖਣ ਦਿੱਤਾਾ।

ਸ਼੍ਰੀ ਕੁਲਦੀਪ ਨੇ ਅਧਿਆਪਕਾਂ ਨੂੰ ਟ੍ਰੀ ਮੈਪਸ ਬਣਾਉਣ ਪ੍ਰਤੀ ਸਿਖਿਅਤ ਕੀਤਾ। ਡਾ. ਮੰਦਾਕਨੀ ਨੇ ਐਚ.ਐਮ.ਵੀ.ਅਤੇ ਪੀਐਸਸੀਐਸਟੀ ਦੇ ਵਾਤਾਵਰਣ ਨਾਲ ਸੰਯੁਕਤ ਯਤਨ ਦੀ ਸ਼ਲਾਘਾ ਕੀਤੀ। ਨੋਡਲ ਆਫਿਸਰ ਡਾ. ਅੰਜਨਾ ਭਾਟੀਆ ਨੇ ਪ੍ਰਤੀਭਾਗੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਕਲਾਸ ਰੂਪ ਵਿੱਚ ਸਿਖੀਆਂ ਗਈਆਂ ਤਕਨੀਕਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਲਾਗੂ ਕਰਨ ਤਾਂਕਿ ਸਸਟੇਨੇਬਲ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ। ਪ੍ਰਤੀਭਾਗੀਆਂ ਨੇ ਬੋਟਾਨੀਕਲ ਗਾਰਡਨ ਦਾ ਦੌਰਾ ਕਰਦਿਆਂ ਵਿਭਿੰਨ ਪ੍ਰਕਾਰ ਦੇ ਪੌਦਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ।

ਐਚਐਮਵੀ ਦੇ ਵਰਮੀਕੰਪੋਸਟਿੰਗ ਯੂਨਿਟ ਨਾਲ ਉਨਾਂ ਨੇ ਆਰਗੇਨਿਕ ਵੇਸਟ ਨੂੰ ਕੰਪੋਸਟ ਵਿੱਚ ਬਦਲਣ ਦੀ ਪ੍ਰਕ੍ਰਿਆ ਦੀ ਜਾਣਕਾਰੀ ਹਾਸਲ ਕੀਤੀ। ਈਕੋ-ਪਾਰਕ ਦਾ ਦੌਰਾ ਉਨਾਂ ਲਈ ਲਾਈਵ ਲੈਬੋਰੇਟਰੀ ਜਿਹਾ ਸੀ। ਪੇਪਰ ਰੀਸਾਈਕਲਿੰਗ ਯੂਨਿਟ ਵਿੱਚ ਉਨਾਂ ਨੇ ਪੇਪਰ ਨੂੰ ਰੀਯੂਜ਼ੇਬਲ ਚੀਜਾਂ ਵਿੱਚ ਬਦਲਣ ਦੀ ਪ੍ਰਕ੍ਰਿਆ ਸਿੱਖੀ। ਪ੍ਰਤੀਭਾਗੀਆਂ ਨੇ ਪ੍ਰੈਕਟੀਕਲ ਸੈਸ਼ਨ ਵਿੱਚ ਖੂਬ ਆਨੰਦ ਉਠਾਇਆ। ਮਾਸਟਰ ਟ੍ਰੇਨਰਜ਼ ਨੂੰ ਏਂਟ ਹਾਊਸ ਬਣਾਉਣ, ਨੇਚਰ ਕਿਟ ਅਤੇ ਉਪਕਰਣ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਪ੍ਰਤੀਭਾਗੀਆਂ ਨੇ ਕਿਹਾ ਕਿ ਵਾਤਾਵਰਣ ਪ੍ਰਤੀ ਸਿੱਖਿਆ ਵਿੱਚ ਇਸ ਤਰਾਂ ਦੇ ਕੈਂਪ ਦਾ ਮਹੱਤਵਪੂਰਣ ਯੋਗਦਾਨ ਰਹੇਗਾ।

LEAVE A REPLY