ਐਚ.ਐਮ.ਵੀ. ਦੀ ਟੀਮ ਨੇ ਰਾਈਫਲ ਅਤੇ ਪਿਸਟਲ ਸ਼ੂਟਿੰਗ ਟੂਰਨਾਮੈਂਟ ਵਿੱਚ ਜਿੱਤਿਆ ਗੋਲਡ

0
24
ਰਾਈਫਲ ਅਤੇ ਪਿਸਟਲ ਸ਼ੂਟਿੰਗ

ਜਲੰਧਰ 14 ਦਸੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਰਾਈਫਲ ਅਤੇ ਪਿਸਟਲ ਸ਼ੂਟਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਇੰਟਰ ਕਾਲਜ ਸ਼ੂਟਿੰਗ (ਰਾਈਫਲ ਅਤੇ ਪਿਸਟਲ) ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਨਾਮ ਰੌਸ਼ਨ ਕੀਤਾ ਹੈ। ਐਚ.ਐਮ.ਵੀ. ਟੀਮ ਨੇ ਰਾਈਫਲ ਅਤੇ ਪਿਸਟਲ ਦੋਵਾਂ ਵਿੱਚ ਮੈਡਲ ਜਿੱਤਿਆ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਟੀਮ ਮੈਂਬਰਾਂ ਅਤੇ ਉਨਾਂ ਦੇ ਕੋਚ ਨੂੰ ਵਧਾਈ ਦਿੱਤੀ। ਇਸ ਮੌਕੇ ਸਪੋਰਟਸ ਵਿਭਾਗ ਦੀ ਫੈਕਲਟੀ ਡਾ. ਨਵਨੀਤ, ਸ਼੍ਰੀਮਤੀ ਰਮਨਦੀਪ ਅਤੇ ਸੁਸ਼੍ਰੀ ਪ੍ਰਗਤੀ ਵੀ ਮੌਜੂਦ ਸਨ।

LEAVE A REPLY