ਐਚ.ਐਮ.ਵੀ. ਨੇ ਆਗਰਾ, ਮਥੁਰਾ, ਵਰਿੰਦਾਵਨ ਦਾ ਟਰਿਪ ਕੀਤਾ ਆਯੋਜਿਤ

0
18
ਆਗਰਾ

ਜਲੰਧਰ 13 ਦਸੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਲਈ ਆਗਰਾ, ਮਥੁਰਾ, ਵਰਿੰਦਾਵਨ ਦਾ ਟਰਿੱਪ ਆਯੋਜਿਤ ਕੀਤਾ ਗਿਆ। ਇਹ ਟਰਿੱਪ ਵਿੱਚ 29 ਵਿਦਿਆਰਥਣਾਂ ਸ਼ਾਮਲ ਸਨ। ਵਿਦਿਆਰਥਣਾਂ ਨੇ ਆਗਰਾ ਵਿਖੇ ਤਾਜਮਹਿਲ, ਆਗਰਾ ਦਾ ਕਿਲਾ, ਮਥੁਰਾ-ਵਰਿੰਦਾਵਨ ਵਿੱਚ ਬਾਂਕੇ ਬਿਹਾਰੀ ਮੰਦਿਰ, ਬਰਸਾਨਾ, ਗੋਕੁਲ, ਰਮਨ ਰੇਤੀ, ਰਾਧਾ ਵੱਲਭ, ਨਿਧੀ ਵਨ, ਪ੍ਰੇਮ ਮੰਦਿਰ ਅਤੇ ਇਸਕਾਨ ਮੰਦਿਰ ਦਾ ਦੌਰਾ ਕੀਤਾ।

ਵਿਦਿਆਰਥਣਾਂ ਨੇ ਇਸ ਟਰਿੱਪ ਵਿੱਚ ਇਤਿਹਾਸਕ ਦੇ ਨਾਲ-ਨਾਲ ਆਧਿਆਤਮਿਕ ਅਨੁਭਵ ਵੀ ਹਾਸਲ ਕੀਤੇ। ਇਸ ਟਰਿੱਪ ਦੇ ਆਯੋਜਨ ਲਈ ਵਿਦਿਆਰਥਣਾਂ ਨੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦਾ ਧੰਨਵਾਦ ਕੀਤਾ। ਟਰਿਪ ਵਿੱਚ ਡਾ. ਸੀਮਾ ਖੰਨਾ ਅਤੇ ਸ਼੍ਰੀਮਤੀ ਸੰਗੀਤਾ ਭੰਡਾਰੀ ਵੀ ਵਿਦਿਆਰਥਣਾਂ ਨਾਲ ਮੌਜੂਦ ਸਨ।

LEAVE A REPLY