ਜਲੰਧਰ 17 ਦਸੰਬਰ (ਨੀਤੂ ਕਪੂਰ)- ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਸਕਿਲਡ ਕੋਰਸ ਹਬ ਵੱਲੋਂ ਇੰਟਰੈਕਟਿਵ ਫ੍ਰੈਂਚ ਲਰਨਿੰਗ ਬੇਸਿਕ ਲੈਵਲ ਸਕਿਲਡ ਕੋਰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਲਿਖਿਤ ਅਤੇ ਮੌਖਿਕਕ ਦੋਨੋਂ ਪਰੀਖਿਆਵਾਂ ਪਾਸ ਕਰਕੇ ਕੋਰਸ ਨੂੰ ਪੂਰਾ ਕੀਤਾ ।
ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ। ਉਨਾਂ ਨੇ ਕੋਰਸ ਦੇ ਪੂਰਾ ਹੋਣ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਘੱਟੋ-ਘੱਟ ਇਕ ਵਿਦੇਸ਼ੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਉਨਾਂ ਨੇ ਕੋਰਸ ਕੋਆਰਡੀਨੇਟਰ ਸ਼੍ਰੀਮਤੀ ਬੀਨੂ ਗੁਪਤਾ ਅਤੇ ਕੋਰਸ ਇੰਚਾਰਜ ਡਾ. ਸ਼ਵੇਤਾ ਚੌਹਾਨ ਨੂੰ ਵੀ ਵਧਾਈ ਦਿੱਤੀ।