ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਹੀ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਭਗਵਾਨ ਹਨ : ਭੈਣ ਸੰਤੋਸ਼ ਕੁਮਾਰੀ

0
4
ਭੀਮ ਰਾਓ ਅੰਬੇਡਕਰ

ਹੁਸ਼ਿਆਰਪੁਰ 22 ਦਸੰਬਰ ( ਤਰਸੇਮ ਦੀਵਾਨਾ ) ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ,ਨੇ ਪਿਛਲੇ ਦਿਨੀ ਰਾਜ ਸਭਾ ਵਿੱਚ ‘ਇੱਕ ਦੇਸ਼-ਇੱਕ ਚੋਣ’ ਬਿੱਲ ਤੇ ਬੋਲਦਿਆਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ,ਪ੍ਰਤੀ ਅਪਮਾਨ ਜਨਕ ਸਬਦਾਬਲੀ ਬੋਲਕੇ ਐਸਸੀ ਸਮਾਜ ਅਤੇ ਬਾਬਾ ਸਾਹਿਬ ਦੇ ਪੈਰੋਕਾਰਾਂ ਦਾ ਅਪਮਾਨ ਕੀਤਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ “ਨਾਰੀ ਸ਼ਕਤੀ ਫਾਉਡੇਸ਼ਨ ਭਾਰਤ” ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਪੱਤਰਕਾਰਾਂ ਨਾਲ ਇੱਕ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਦੁਆਰਾ ਬਾਬਾ ਸਾਹਿਬ ਦਾ ਨਾਮ ਲੈਣ ਤੇ ਅਮਿਤ ਸ਼ਾਹ ਨੂੰ ਬਹੁਤ ਚਿੜ੍ਹ ਲੱਗਦੀ ਹੈ ! ਉਹਨਾਂ ਕਿਹਾ ਕਿ ਅਮਿਤ ਸ਼ਾਹ ਜੇ ਅੱਜ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਤੇ ਉਹ ਵੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਦੁਆਰਾ ਲਿਖੇ ਗਏ ਸੰਵਿਧਾਨ ਦੀ ਬਦੋਲਤ ਹੀ ਬੈਠਾ ਹੈ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਮੰਤਰੀ ਮੰਡਲ ਚੋਂ ਤੁਰੰਤ ਬਰਖਾਸਿਤ ਕਰ ਦੇਣਾ ਚਾਹੀਦਾ ਹੈ !

ਉਹਨਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਦੀ ਕੁਰਸੀ ਤੇ ਬੈਠ ਕੇ ਅਮਿਤ ਸ਼ਾਹ ਨੂੰ ਇਹੋ ਜਿਹੇ ਅਪਮਾਨ ਜਨਕ ਬੇਤੁੱਕੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦੇ ! ਉਹਨਾਂ ਕਿਹਾ ਕਿ ਇੱਥੇ ਅਮਿਤ ਸ਼ਾਹ ਦੀ ਬਹੁਤ ਹੀ ਘਟੀਆ ਮਾਨਸਿਕਤਾ ਉਜਾਗਰ ਹੁੰਦੀ ਹੈ! ਉਹਨਾਂ ਕਿਹਾ ਕਿ ਅਮਿਤ ਸ਼ਾਹ ਬਾਬਾ ਸਾਹਿਬ ਪ੍ਰਤੀ ਆਪਣੇ ਦਿੱਤੇ ਬਿਆਨ ਤੇ ਪੂਰੇ ਭਾਰਤ ਵਾਸੀਆ ਤੋ ਤੁਰੰਤ ਮਾਫੀ ਮੰਗੇ ਨਹੀਂ ਤਾਂ ਐਸਸੀ ਸਮਾਜ ਪੂਰੇ ਦੇਸ਼ ਵਿੱਚ ਅਮਿਤ ਸ਼ਾਹ ਦਾ ਡੱਟ ਕੇ ਵਿਰੋਧ ਕਰੇਗਾ !

ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਹੀ ਭਾਰਤ ਦੇ ਦੱਬੇ ਕੁਚਲੇ ਲੋਕਾਂ ਦੇ ਭਗਵਾਨ ਹਨ ਅਤੇ ਹੈ ਕਿਉਂਕਿ ਬਾਬਾ ਸਾਹਿਬ ਨੇ ਭਾਰਤ ਦੇਸ਼ ਵਿਚ ਐਸਸੀ ਸਮਾਜ ਜੋ ਕਿ ਆਪਣਾ ਜੀਵਨ ਨਰਕ ਭਰਿਆ ਬਤੀਤ ਕਰ ਰਿਹਾ ਸੀ ਉਹਨਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਸੰਘਰਸ਼ ਕੀਤਾ ਅਤੇ ਭਾਰਤ ਦੇ ਸਵਿਧਾਨ ਵਿੱਚ ਉਨ੍ਹਾਂ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਅੱਜ ਭਾਰਤ ਦੇਸ਼ ਦੇ ਦੱਬੇ ਕੁਚਲੇ ਲੋਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਗਰਭ ਦੇ ਨਾਲ ਆਪਣਾ ਮਸੀਹਾ ਮੰਨਦੇ ਹਨ!

LEAVE A REPLY