ਸ੍ਰੀ ਚਰਨਛੋਹ ਗੰਗਾ ਖੁਰਾਲਗੜ ਪਰਿਵਾਰ ਮੁਕਤ ਕਮੇਟੀ ਸਬੰਧੀ ਗੁਰਲਾਲ ਸੈਲੇ ਦਾ ਬਿਆਨ ਮੰਦਭਾਗਾ : ਤੀਰਥ ਸਮਰਾ

0
56
ਸ੍ਰੀ ਚਰਨਛੋਹ ਗੰਗਾ ਖੁਰਾਲਗੜ

ਹੁਸ਼ਿਆਰਪੁਰ 23 ਦਸੰਬਰ (ਤਰਸੇਮ ਦੀਵਾਨਾ ) ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਜਿੱਥੇ ਇੱਕ ਪਰਿਵਾਰ ਦਾ ਕਬਜ਼ਾ ਹੋਣ ਤੋਂ ਨਰਾਜ ਪ੍ਰਬੰਧਕ ਕਮੇਟੀ ਮੈਂਬਰਾਂ, ਸੇਵਾਦਾਰਾਂ ਅਤੇ ਸ਼ਰਧਾਲੂਆਂ ਅੰਦਰ ਭਾਰੀ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਕਮੇਟੀ ਮੈਂਬਰ ਤੀਰਥ ਸਮਰਾ ਨੇ ਕਿਹਾ ਕਿ ਬਸਪਾ ਆਗੂ ਗੁਰਲਾਲ ਸੈਲੇ ਵਲੋੰ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ. ) ਭਾਰਤ ਅਤੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਪਰਿਵਾਰ ਮੁਕਤ ਕਮੇਟੀ ਨੂੰ ਬਾਹਰੀ ਤਾਕਤਾਂ ਕਹਿਣਾ ਬਹੁਤ ਮੰਦਭਾਗਾ ਹੈ, ਗੁਰਲਾਲ ਸੈਲੇ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਸੰਗਤਾਂ ਤੋਂ ਮੁਆਫੀ ਮੰਗਣ ਅਤੇ ਦੁਬਾਰਾ ਅਜਿਹੇ ਮੰਦਭਾਗੇ ਤੇ ਧਿਰ ਬਣਕੇ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ, ਕਿਓਂਕਿ ਸ਼ੋਸ਼ਲ ਮੀਡੀਏ ਤੇ ਇਹ ਬਿਆਨ ਆਉਣ ਕਰਕੇ ਗੁਰੂਘਰ ਨੂੰ ਇਕ ਪਰਿਵਾਰ ਤੋਂ ਮੁਕਤ ਕਰਾਉਣ ਅਤੇ ਹਰ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸੰਘਰਸ਼ ਕਰ ਰਹੀਆਂ ਸੰਗਤਾਂ ਦੇ ਮਨਾਂ ਅੰਦਰ ਭਾਰੀ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈ ਹੈ। ਸ੍ਰੀ ਚਰਨਛੋਹ ਗੰਗਾ ਪਰਿਵਾਰ ਮੁਕਤ ਕਮੇਟੀ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੂੰ ਵੀ ਬੇਨਤੀ ਕੀਤੀ ਹੈ ਕਿ ਬਸਪਾ ਦੇ ਅਜਿਹੇ ਆਗੂਆਂ ਨੂੰ ਗਲਤ ਬਿਆਨਬਾਜ਼ੀ ਕਰਨ ਤੋਂ ਰੋਕ ਕੇ ਰੱਖਣ।

ਇਨਸ਼ਾਫ ਪਸੰਦ ਲੋਕਾਂ ਨੇ ਗੁਰੂ ਘਰ ਨੂੰ ਪਰਿਵਾਰਵਾਦ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਆਰੰਭ ਕੀਤਾ ਹੈ

ਤੀਰਥ ਸਮਰਾ ਨੇ ਕਿਹਾ ਕਿ ਸ੍ਰੀ ਖੁਰਾਲਗੜ ਸਾਹਿਬ ਜੋ ਕਿ ਵਿਵਾਦਾਂ ਦੇ ਘੇਰੇ ਵਿੱਚ ਘਿਰਿਆ ਹੋਇਆ ਹੈ ਉਸਨੂੰ ਹੱਲ ਕਰਨ ਦੀ ਵਜਾਏ ਕੁੱਝ ਲੀਡਰ ਅਧੂਰੀ ਜਾਣਕਾਰੀ ਹੋਣ ਕਰਕੇ ਗਲਤ ਟਿੱਪਣੀਆਂ ਕਰ ਰਹੇ ਹਨ । ਇਨਸ਼ਾਫ ਪਸੰਦ ਲੋਕਾਂ ਨੇ ਗੁਰੂ ਘਰ ਨੂੰ ਪਰਿਵਾਰਵਾਦ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਆਰੰਭ ਕੀਤਾ ਹੈ ਕਿਓਂਕਿ ਪਹਿਲੀ ਪ੍ਰਬੰਧਕੀ ਕਮੇਟੀ ਨੂੰ ਬਿਨਾਂ ਨੋਟਿਸ ਦਿੱਤੇ ਗ਼ੈਰਕਾਨੂੰਨੀ ਤੇ ਗੈਰਸੰਵਿਧਨਕ ਤਰੀਕੇ ਤੇ ਤਾਨਾਸ਼ਾਹੀ ਨਾਲ ਬਾਹਰ ਕੀਤਾ ਗਿਆ ਹੈ । ਉਸ ਦਾ ਪੂਰੀ ਦੁਨੀਆਂ ਵਿੱਚ ਵਿਰੋਧ ਹੋ ਰਿਹਾ ਹੈ ।

ਜਿਕਰਯੋਗ ਹੈ ਇਕ ਵਿਸ਼ੇਸ਼ ਭਰਵਾਂ ਇਕੱਠ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੇ ਅਸ਼ੀਰਵਾਦ ਹੇਠ ਡੇਰਾ ਸੰਤ ਟਹਿਲ ਦਾਸ ਸਲੇਮਟਾਵਰੀ ਲੁਧਿਆਣਾ ਵਿਖੇ ਹੋਇਆ ਸੀ ਜਿਸ ਵਿਚ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਵਰਿੰਦਰ ਬੰਗਾ ਜਨਰਲ ਸਕੱਤਰ,ਅਜੀਤ ਰਾਮ ਖੇਤਾਨ ਚੇਅਰਮੈਨ ਗੁਰੂਘਰ, ਬਲਵੀਰ ਧਾਂਦਰਾਂ ਜਨਰਲ ਸਕੱਤਰ, ਪ੍ਰੀਤਮ ਦਾਸ ਮੱਲ ਪ੍ਰਧਾਨ ਸੇਵਾ ਦਲ, ਨਿਰਪਿੰਦਰ ਉਪ ਪ੍ਰਧਾਨ ਪੰਜਾਬ, ਸੁਖਵੀਰ ਦੁਗਾਲ ਮੈਨੇਜ਼ਰ ਗੁਰੂਘਰ, ਗੁਰਜੀਤ ਲਹਿਰਾ ਪ੍ਰਚਾਰਕ ਗੁਰੂਘਰ, ਸੰਤ ਧਰਮਾ ਸਿੰਘ ਚੀਮਾ ਸਾਹਿਬ,ਐਡਵੋਕੇਟ ਆਰ ਐਲ ਸੁਮਨ, ਧਰਮਪਾਲ ਸਾਹਨੇਵਾਲ ਕੌਮੀ ਪ੍ਰਧਾਨ ਬੇਗਮਪੁਰਾ ਟਾਇਗਰ ਫੋਰਸ, ਬਲਵੀਰ ਮਹੇ, ਸੰਤ ਸੋਹਣ ਲਾਲ, ਸਰਬਜੀਤ ਕਡਿਆਣਾ,ਅਮਨ ਬੰਗੜ, ਓਮ ਪ੍ਰਕਾਸ਼ ਸਰੋਆ, ਜਗਦੀਸ਼ ਰਾਏ, ਰਕੇਸ਼ ਕੁਮਾਰ, ਰਾਮਜੀ ਦਾਸ, ਨਰਿੰਦਰ ਪਾਲ ਸਿੰਘ ਖੇਤਾਨ, ਵਿਕਰਮ ਸਿੰਘ ਭਵਾਨੀਗੜ੍ਹ, ਗੁਰਤੇਜ ਸਿੰਘ ਸੁਨਾਮ, ਜਗਦੀਸ਼ ਸਿੰਘ ਬੁਢੇਵਾਲ, ਅਮਰਜੀਤ ਸਿੰਘ ਬੋਕੜਾਂ,ਦੀਵਾਨ ਸਿੰਘ ਸਲੇਮਪੁਰ, ਰਜਿੰਦਰ ਸਿੰਘ ਬੁਲਾਰਾ, ਬੀਰਬਲ ਘੇੜਾ, ਬਾਬਰ ਸਿੰਘ ਮਾਨਸਾ, ਜੁਝਾਰ ਸਿੰਘ , ਲਾਲੀ ਹਵਾਸ,ਸੰਤ ਚਰਨ ਦਾਸ ਮਾਂਗਟ, ਰਾਮਜੀ ਦਾਸ ਸੁਭਾਸ਼ ਨਗਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

ਬੀਤੇ ਦਿਨਾਂ ਦੌਰਾਨ ਇਕ ਵਫਦ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਤੇ ਇਕ ਪਰਿਵਾਰ ਵਲੋੰ ਕਬਜਾ ਕਰਕੇ ਮਨਮਾਨੀਆਂ ਕਰਨ, ਧੱਕੇਸ਼ਾਹੀ ਕਰਨ, ਵਧੀਕੀਆਂ ਕਰਨ ਅਤੇ ਕਰੀਬ ਪਿਛਲੇ ਇਕ ਸਾਲ ਤੋਂ ਕੋਈ ਹਿਸਾਬ ਕਿਤਾਬ ਨਾ ਦੱਸਣ ਕਰਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ ਸੀ ਅਤੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਸਾਹਿਬ ਹੁਸ਼ਿਆਰਪੁਰ ਤੋਂ ਮੰਗ ਕੀਤੀ ਸੀ ਕਿ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਗੁਰੂਘਰ ਨੂੰ ਪਾਰਦਰਸ਼ੀ ਸਹੀ ਢੰਗ ਨਾਲ ਚਲਾਉਣ ਲਈ ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਦੀ ਅਗਵਾਈ ਹੇਠ ਬਣੀ 151 ਮੈਂਬਰੀ ਕਮੇਟੀ ਦੇ ਹਵਾਲੇ ਕੀਤਾ ਜਾਵੇ।

LEAVE A REPLY