ਐਚ ਡੀ ਸੀ ਏ ਦਾ ਸਰਦ ਰੁੱਤ ਕੈਂਪ 25 ਦਸੰਬਰ ਤੋਂ ਸ਼ੁਰੂ ਹੋਵੇਗਾ : ਡਾ: ਰਮਨ

0
2
ਸਰਦ ਰੁੱਤ ਕੈਂਪ

ਹੁਸ਼ਿਆਰਪੁਰ 23 ਦਸੰਬਰ (ਤਰਸੇਮ ਦੀਵਾਨਾ ) ਐਚ ਡੀ ਸੀ ਏ ਵੱਲੋਂ ਐਸ ਡੀ ਸੀ ਏ ਦੀ ਗਰਾਊਂਡ ਰੇਲਵੇ ਮੰਡੀ ਵਿਖੇ 25 ਦਸੰਬਰ ਤੋਂ 2 ਜਨਵਰੀ ਤੱਕ ਲੜਕਿਆਂ ਅਤੇ ਲੜਕੀਆਂ ਲਈ ਸਰਦ ਰੁੱਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਸੀ.ਏ ਦੇ ਸਕੱਤਰ ਰਮਨ ਘਈ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਲੇਬਾਜ਼ੀ, ਗੇਂਦਬਾਜ਼ੀ, ਫੀਲਡਿੰਗ ਅਤੇ ਟ੍ਰੇਨਿੰਗ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਕੈਂਪ ਵਿੱਚ ਖਿਡਾਰੀਆਂ ਦੇ ਮੈਚ ਵੀ ਕਰਵਾਏ ਜਾਣਗੇ।

ਡਾ.ਘਈ ਨੇ ਬੱਚਿਆਂ ਨੂੰ ਇਸ ਕੈਂਪ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਮਹਿਲਾ ਕੋਚ ਦਲਵਿੰਦਰ ਕਲਿਆਣ, ਦਲਜੀਤ ਧੀਮਾਨ, ਮਦਨਲਾਲ ਡਡਵਾਲ ਖਿਡਾਰੀਆਂ ਨੂੰ ਸਿਖਲਾਈ ਬਾਰੇ ਜਾਗਰੂਕ ਕਰਨਗੇ।

LEAVE A REPLY