ਅਮਿਤ ਸ਼ਾਹ ਨੇ ਬਾਬਾ ਸਾਹਿਬ ਖਿਲਾਫ ਅਪਮਾਨਜਨਕ ਟਿੱਪਣੀ ਕਰਕੇ ਕਰੋੜਾਂ ਲੋਕਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ : ਵਿਸ਼ਵਨਾਥ ਬੰਟੀ

0
9
ਅਮਿਤ ਸ਼ਾਹ

ਹੁਸ਼ਿਆਰਪੁਰ 25 ਦਸੰਬਰ (ਤਰਸੇਮ ਦੀਵਾਨਾ)- ਕੇਂਦਰ ਸਰਕਾਰ ਵਿਚ ਗ੍ਰਹਿ ਮੰਤਰੀ ਤੇ ਭਾਜਪਾ ਦੇ ਆਗੂ ਅਮਿਤ ਸ਼ਾਹ ਵਲੋਂ ਸੰਸਦ ਵਿੱਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀ ਨੇ ਜਾਹਿਰ ਕਰ ਦਿੱਤਾ ਕਿ ਭਾਜਪਾ ਸ਼ੁਰੂ ਤੋ ਹੀਂ ਐਸਸੀ ਬੀਸੀ ਤੇ ਉਬੀਸੀ ਵਿਰੋਧੀ ਪਾਰਟੀ ਹੈ ! ਇਹ ਵਿਚਾਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਗਊਸ਼ਾਲਾ ਦੇ ਪ੍ਰਧਾਨ ਵਿਸ਼ਵਨਾਥ ਬੰਟੀ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਸਾਂਝੇ ਕੀਤੇ ! ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਟਿੱਪਣੀ ਲਈ ਅਮਿਤ ਸ਼ਾਹ ਕੁੱਲ ਦੁਨੀਆਂ ਤੋ ਤੁਰੰਤ ਮਾਫੀ ਮੰਗੇ, ਕਿਉਂਕਿ ਅਮਿਤ ਸ਼ਾਹ ਸ਼ਾਹ ਨੇ ਬਾਬਾ ਸਾਹਿਬ ਖਿਲਾਫ ਅਪਮਾਨਜਨਕ ਟਿੱਪਣੀ ਕਰਕੇ ਬਾਬਾ ਸਾਹਿਬ ਦੇ ਕਰੋੜਾਂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਉਨ੍ਹਾ ਕਿਹਾ ਕਿ ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਉਨ੍ਹਾਂ ਦੀ ਇਸ ਟਿੱਪਣੀ ਤੇ ਵਿਰੋਧ ਜਤਾਉਣ ਤੇ ਨਾ ਤਾਂ ਅਮਿਤ ਸ਼ਾਹ ਨੇ ਅਜੇ ਤੱਕ ਇਹ ਸ਼ਬਦ ਵਾਪਸ ਲਏ ਤੇ ਅਤੇ ਨਾ ਹੀ ਇਨ੍ਹਾਂ ਸ਼ਬਦਾ ਲਈ ਬਾਬਾ ਸਾਹਿਬ ਦੇ ਪੈਰੋਕਾਰਾਂ ਤੋਂ ਮਾਫੀ ਮੰਗੀ । ਉਹਨਾਂ ਕਿਹਾ ਕਿ ਅੱਜ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਇਹ ਲਗਾਤਾਰ ਚੱਲਦੇ ਰਹਿਣਗੇ ਜਦ ਤੱਕ ਇਹ ਸ਼ਬਦ ਅਮਿਤ ਸ਼ਾਹ ਵਲੋਂ ਵਾਪਸ ਨਹੀਂ ਲਏ ਜਾਂਦੇ ਤੇ ਅਮਿਤ ਸ਼ਾਹ ਵਲੋਂ ਮਾਫੀ ਨਹੀਂ ਮੰਗੀ ਜਾਂਦੀ। ਉਨ੍ਹਾ ਕਿਹਾ ਕਿ ਬਾਬਾ ਸਾਹਿਬ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ ਤੇ ਉਨ੍ਹਾ ਦੇ ਸੰਘਰਸ਼ ਕਰਕੇ ਹੀ ਸਦੀਆਂ ਤੋਂ ਐਸਸੀ ਸਮਾਜ ਤੇ ਪਛੜੇ ਵਰਗਾਂ ਤੇ ਔਰਤਾਂ ਨੂੰ ਬਰਾਬਰੀ ਦੇ ਹੱਕ ਮਿਲੇ ਹਨ।

ਉਨ੍ਹਾ ਕਿਹਾ ਕਿ ਬਾਬਾ ਸਾਹਿਬ ਜਿੰਨਾ ਦੇ ਸੰਘਰਸ਼ ਕਰਕੇ ਪੱਛੜੇ ਵਰਗਾਂ ਨੂੰ ਚੰਗੀ ਜਿੰਦਗੀ ਜਿਊਣ ਦਾ ਮੌਕਾ ਮਿਲਿਆ ਉਹ ਪੱਛੜੇ ਵਰਗਾਂ ਲਈ ਭਗਵਾਨ ਹੀ ਹਨ। ਇਸ ਕਰਕੇ ਅਮਿਤ ਸ਼ਾਹ ਦਾ ਸੰਸਦ ਵਿੱਚ ਇਹ ਕਹਿਣਾ ਕਿ ਅੰਬੇਡਕਰ ਅੰਬੇਡਕਰ ਅੰਬੇਡਕਰ ਲਗਾ ਰੱਖਿਆ ਤੇ ਜੇਕਰ ਐਨਾ ਨਾਮ ਭਗਵਾਨ ਦਾ ਲੈਂਦੇ ਤਾਂ ਸਵਰਗ ਮਿਲ ਜਾਣਾ ਸੀ ! ਉਹਨਾਂ ਕਿਹਾ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦ ਜਿੰਦਗੀ ਹੀ ਬਾਬਾ ਸਾਹਿਬ ਕਰਕੇ ਮਿਲੀ ਹੈ ਤਾਂ ਫੇਰ ਪੱਛੜੇ ਵਰਗਾਂ ਨੇ ਅੰਬੇਡਕਰ ਅੰਬੇਡਕਰ ਅੰਬੇਡਕਰ ਹੀ ਕਹਿਣਾ ਹੈ ਤੇ ਕਿਸੇ ਨੂੰ ਇਸ ਤੇ ਇਤਰਾਜ ਹੁੰਦਾ ਆ ਤਾ ਹੋਈ ਜਾਵੇ !

LEAVE A REPLY