ਹੁਸ਼ਿਆਰਪੁਰ 27 ਦਸੰਬਰ ( ਤਰਸੇਮ ਦੀਵਾਨਾ ) ਅੱਜ ਹੁਸ਼ਿਆਰਪੁਰ ਵਿਖ਼ੇ ਸੀਨੀਅਰ ਕਾਂਗਰਸੀ ਆਗੂਆਂ ਨੇ ਇਕਜੁੱਟ ਹੋ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਡਾ ਸਿੰਘ ਨਾਲ ਹੁਸ਼ਿਆਰਪੁਰ ਦੇ ਡੂੰਘੇ ਰਿਸ਼ਤੇ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹੰਝੂਆਂ ਨਾਲ ਯਾਦ ਕੀਤਾ ਗਿਆ। ਇਸ ਮੌਕੇ ਡਾ ਸਿੰਘ ਨੂੰ ਆਗੂਆਂ ਨੇ ਮੌਨ ਰੱਖ ਕੇ ਸਰਧਾਂਜਲੀ ਭੇਂਟ ਕੀਤੀ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਦਾ ਹੁਸ਼ਿਆਰਪੁਰ ਨਾਲ ਵਿਸ਼ੇਸ਼ ਲਗਾਅ ਸੀ।ਉਨ੍ਹਾਂ ਨੇ ਇੱਥੋਂ ਦੇ ਸਰਕਾਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਬਤੌਰ ਪ੍ਰੋਫੈਸਰ ਦੀਆ ਸੇਵਾਵਾਂ ਵੀ ਨਿਭਾਈਆਂ। ਉਹਨਾਂ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਨਾ ਸਿਰਫ਼ ਪੰਜਾਬ ਲਈ ਸਗੋਂ ਪੂਰੇ ਦੇਸ਼ ਲਈ ਬਹੁਤ ਹੀਂ ਵੱਡਾ ਘਾਟਾ ਹੈ ! ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਕੀਤਾ।
ਸੁੰਦਰ ਸ਼ਾਮ ਅਰੋੜਾ ਨੇ ਇਹ ਵੀ ਕਿਹਾ ਕਿ ਡਾ: ਸਿੰਘ ਦੀ ਸਾਦਗੀ ਅਤੇ ਦੂਰਅੰਦੇਸ਼ੀ ਨੇ ਉਨ੍ਹਾਂ ਨੂੰ ਮਹਾਨ ਨੇਤਾ ਬਣਾਇਆ ਹੈ। ਉਨ੍ਹਾਂ ਨੇ ਹਮੇਸ਼ਾ ਨਿਰਸਵਾਰਥ ਸੇਵਾ ਅਤੇ ਦੇਸ਼ ਹਿੱਤ ਨੂੰ ਪਹਿਲ ਦਿੱਤੀ। ਇਸ ਮੌਕੇ ਸ਼ਹਿਰੀ ਕਾਂਗਰਸ ਪ੍ਰਧਾਨ ਨਵਪ੍ਰੀਤ ਰਹੀਲ, ਸਰਵਣ ਸਿੰਘ (ਸਾਬਕਾ ਪ੍ਰਧਾਨ), ਐਡਵੋਕੇਟ ਰਣਜੀਤ ਕੁਮਾਰ, ਵਿਸ਼ਵਨਾਥ ਬੰਟੀ, ਲਵਕੇਸ਼ ਓਹਰੀ ਐਮ.ਸੀ., ਅਸ਼ੋਕ ਮਹਿਰਾ ਐਮ.ਸੀ., ਵਿਕਾਸ ਗਿੱਲ ਐਮ.ਸੀ., ਗੁਰਮੀਤ ਰਾਮ ਸਿੱਧੂ ਐਮ.ਸੀ., ਬਲਵਿੰਦਰ ਕੌਰ ਐਮ.ਸੀ., ਊਸ਼ਾ ਬੀਟਨ ਐਮ.ਸੀ., ਜਿਲਾ. ਇੰਟੇਕ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਰਮੇਸ਼ ਡਡਵਾਲ, ਰਿਸ਼ੂ ਆਦੀਆ (ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ), ਹਰੀਸ਼ ਆਨੰਦ, ਪਰਮਜੀਤ ਟਿੰਮਾ, ਵਿਨੋਦ ਰਾਏ, ਐਨ.ਐਸ.ਯੂ.ਆਈ ਦੇ ਪ੍ਰਧਾਨ ਰਵਿੰਦਰ ਆਦੀਆ, ਲੰਬੜਦਾਰ ਹਰਭਜਨ, ਮਨਜਿੰਦਰ ਸਿੰਘ, ਪੁਨੀਤ ਸ਼ਰਮਾ, ਅਭਿਸ਼ੇਕ ਐਡਵੋਕੇਟ, ਮੋਹਨ ਸਿੰਘ (ਸਾਬਕਾ ਡੀ.ਈ.ਓ.) ਅਤੇ ਰਣਜੀਤ ਸਿੰਘ ਅਤੇ ਹੋਰ ਆਗੂਆਂ ਨੇਸਰਧਾਂਜਲੀ ਭੇਂਟ ਕੀਤੀ !