ਬੰਗਲਾ ਦੇਸ਼ ਵਾਂਗ ਪੰਜਾਬ ਵਿੱਚ ਵੀ ਕੰਗਨਾ ਰਣੋਂਤ ਦੀ “ਐਮਰਜੰਸੀ” ਫਿਲਮ ਬੈਨ ਹੋਣੀ ਚਾਹੀਦੀ ਹੈ : ਕੁਲਵਿੰਦਰ ਸਿੰਘ ਜੰਡਾ

0
10
ਐਮਰਜੰਸੀ

ਹੁਸ਼ਿਆਰਪੁਰ 18 ਜਨਵਰੀ ( ਤਰਸੇਮ ਦੀਵਾਨਾ ) ਜਦੋਂ ਸ਼ੁਰੂਆਤ ਵਿੱਚ ਹੀ ਐਮਰਜੰਸੀ ਫਿਲਮ ਵਿਵਾਦਾਂ ਵਿੱਚ ਘਿਰ ਗਈ ਸੀ ਅਤੇ ਇਸ ਫਿਲਮ ਵਿੱਚ ਪੰਜਾਬ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਤੋੜਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਸਨ ਤਾਂ ਫਿਰ ਹੁਣ ਇਸ ਫਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦੀ ਕੀ ਲੋੜ ਸੀ ਸੀਨ ਕੱਟ ਦੇਣੇ ਸੀਨ ਚਲਾ ਦੇਣੇ ਜਾਂ ਇਸ ਫਿਲਮ ਵਿੱਚ ਆਪਣੇ ਆਪ ਨੂੰ ਇੰਦਰਾ ਗਾਂਧੀ ਦਿਖਾ ਕੇ ਪੰਜਾਬ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਕਿੱਥੋਂ ਤੱਕ ਜਾਇਜ ਹੈ ਕਿਉਂ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਸਲੇ ਵਿੱਚ ਕਦਮ ਉਠਾਉਂਦੇ ਕਿਉਂ ਨਹੀਂ ਫਿਲਮ ਨੂੰ ਬੈਨ ਕਰਦੇ ਕਿਉਂ ਨਹੀਂ ਪੰਜਾਬ ਸਰਕਾਰ ਬੰਗਲਾ ਦੇਸ਼ ਦੀ ਤਰ੍ਹਾਂ ਇਸ ਫਿਲਮ ਨੂੰ ਪੂਰਨ ਤੌਰ ਤੇ ਪੰਜਾਬ ਵਿੱਚ ਬੈਨ ਕਰਦੇ !

ਇਹ ਵਿਚਾਰ “ਸੱਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤੇ ! ਉਹਨਾਂ ਕਿਹਾ ਕਿ ਜੇਕਰ ਸਰਕਾਰਾ ਨੇ ਪੰਥਕ ਜਥੇਬੰਦੀਆਂ ਦੇ ਸੰਘਰਸ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਫਿਲਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਬੰਗਲਾ ਦੇਸ਼ ਵਾਂਗ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦੇ ਤੁਰੰਤ ਫਿਲਮ ਪੰਜਾਬ ਵਿੱਚ ਬੈਨ ਕਰਨ ਦੇ ਆਦੇਸ਼ ਜਾਰੀ ਕਰਨ ਉਹਨਾਂ ਕਿਹਾ ਕਿ ਐਮਰਜੰਸੀ ਫਿਲਮ ਦੀ ਆੜ ਵਿੱਚ ਭਾਜਪਾ ਆਰ ਐਸ ਐਸ ਅਤੇ ਪੰਜਾਬ ਸਰਕਾਰ ਰਲਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ ਪਰ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖ ਕੌਮ ਤੇ ਕਿਸੇ ਵੀ ਤਰੀਕੇ ਨਾਲ ਹਮਲਾ ਹੋਇਆ ਹੈ ਤਾਂ ਸਾਰੀਆਂ ਪੰਥਕ ਜਥੇਬੰਦੀਆਂ ਤੇ ਕੌਮ ਇੱਕਜੁੱਟ ਹੋ ਕੇ ਉਸ ਵਿਰੋਧੀ ਧਿਰ ਆਵਾਜ਼ ਦਾ ਮੁਕਾਬਲਾ ਕਰਨ ਲਈ ਸੜਕਾਂ ਤੇ ਆਈਆਂ ਹਨ ਤੇ ਹੁਣ ਵੀ ਇਸ ਐਮਰਜੰਸੀ ਫਿਲਮ ਨੂੰ ਕਿਸੇ ਵੀ ਹਾਲਤ ਵਿੱਚ ਚੱਲਣ ਨਹੀਂ ਦਿੱਤਾ ਜਾਵੇਗਾ

LEAVE A REPLY