ਨਿਰਜਾਨ ਅਤੇ ਚਿਰਾਗ ਕਲੋਈਆ ਨੇ ਰਿਕਾਰਡ ਲੇਬਲ ‘Jazzbaat Melodies’ ਅਤੇ ਯੂਟਿਊਬ ਚੈਨਲ ਲਾਂਚ ਕੀਤਾ, ਪਹਿਲਾ ਗਾਣਾ ‘Feelings’ ਅਧਿਕਾਰਿਕ ਵੀਡੀਓ ਸਹਿਤ ਅੱਜ ਜਾਰੀ ਕੀਤਾ

0
9
ਚਿਰਾਗ ਕਲੋਈਆ

ਜਲੰਧਰ 18 ਜਨਵਰੀ (ਦਲਵੀਰ ਸਿੰਘ ਕਲੋਈਆ)- Jazzbaat Melodies ਦੇ ਸ਼ੁਰੂਆਤ ਦੀ ਖੁਸ਼ੀ ਮਨਾਈ ਜਾ ਰਹੀ ਹੈ, ਜੋ ਕਿ ਪ੍ਰਤਿਭਾਸ਼ਾਲੀ ਕਲਾਕਾਰਾਂ “ਨਿਰਜਾਨ” ਅਤੇ “ਚਿਰਾਗ ਕਲੋਈਆ” ਦੁਆਰਾ ਬਣਾਈ ਗਈ ਇੱਕ ਨਵੀਂ ਰਿਕਾਰਡ ਲੇਬਲ ਹੈ। ਲੇਬਲ ਦੇ ਸ਼ੁਰੂਆਤ ਨਾਲ ਨਾਲ, ਇੱਕ ਨਵਾਂ ਯੂਟਿਊਬ ਚੈਨਲ ਵੀ ਬਣਾਇਆ ਗਿਆ ਹੈ ਜਿਸਦਾ ਨਾਮ ਵੀ ‘Jazzbaat Melodies’ ਹੈ, ਜਿੱਥੇ ਉਹ ਆਪਣੀ ਸੰਗੀਤ ਯਾਤਰਾ ਅਤੇ ਵਿਲੱਖਣ ਪ੍ਰੋਜੈਕਟਾਂ ਨੂੰ ਪ੍ਰਗਟ ਕਰਨਗੇ। ਇਸ ਮੌਕੇ ਤੇ ਇਹਨਾਂ ਵੱਲੋਂ ਇੱਕ ਗਾਣਾ ਜੋ ਸ਼ਾਮ ਚਾਰ ਵਜੇ ਜਿਸਦਾ ਨਾਮ “Feelings” ਹੈ ਅਤੇ ਇਸਦੇ ਨਾਲ ਅਧਿਕਾਰਿਕ ਮਿਊਜ਼ਿਕ ਵੀਡੀਓ ਵੀ ਜਾਰੀ ਕੀਤਾ। ਇਸ ਮੌਕੇ ਤੇ ਜਸਵਿੰਦਰ ਸਿੰਘ ਆਜਾਦ, ਮਲਕੀਤ ਸਿੰਘ ਬਰਾੜ, ਗਾਇਕ ਰਮੇਸ਼ ਨੁੱਸੀਵਾਲ, ਅਮਨ ਬੱਗਾ, ਅਮਨਦੀਪ ਸਿੰਘ ਮਹਿਰਾ, ਸੁਨੀਲ ਦੱਤ, ਅਮਰਜੀਤ ਸਿੰਘ ਜੰਡੂ ਸਿੰਘਾ, ਜਸਵੀਰ ਸਿੰਘ ਸੋਢੀ, ਏਕਮ, ਕਰਮਵੀਰ ਸਿੰਘ, ਅਰੁਣ ਚੋਪੜਾ, ਤਰਵਿੰਦਰ ਸਿੰਘ, ਇਹਨਾਂ ਸਾਰਿਆਂ ਵੱਲੋਂ ਰੋਜ਼ਾਨਾ ਅੱਜ ਦੀ ਆਵਾਜ਼ ਆਫਿਸ ਵਿਚ ਪੋਸਟਰ ਰਿਲੀਜ਼ ਕੀਤਾ ਗਿਆ। ਇਹਨਾਂ ਵੱਲੋਂ ਚਿਰਾਗ ਕਲੋਈਆ ਨੂੰ ਅਸ਼ੀਰਵਾਦ ਦਿੱਤਾ ਗਿਆ। ਇਸ ਪ੍ਰੋਜੈਕਟ ਵਿੱਚ ਪੂਰੀ ਟੀਮ ਦੀ ਮਿਹਨਤ ਅਤੇ ਰਚਨਾਤਮਕਤਾ ਦਾ ਪ੍ਰਭਾਵ ਦਰਸਾਉਂਦਾ ਹੈ।

“Feelings” ਲਈ ਕ੍ਰੈਡਿਟਸ-“ਸੰਗੀਤ ਏਡਵਰਡ, ਵੋਕਲ ਅਰੇਂਜਮੈਂਟ: Kvs, ਡੀ.ਓ.ਪੀ: ਰਾਹੁਲ ਜੱਸਲ, ਸਟਾਰਿੰਗ, ਜੈ ਬੱਗਾ, ਪੂਜਾ ਪੂੰਜ, ਪਰਥ ਪ੍ਰਭਾਕਰ, ਰੁਹਾਲ ਜੱਸਲ, ਮੰਨਣ ਖੰਨਾ, ਕਰਮਵੀਰ ਸਿੰਘ, ਇਹਨਾਂ ਸਭ ਵੱਲੋਂ ਭੂਮਿਕਾ ਨਿਭਾਈ ਗਈ ਹੈ। ਇਸ ਮੌਕੇ ਤੇ ਚਿਰਾਗ ਤੇ ਨਿਰਜਾਨ ਨੇ ਖਾਸ ਧੰਨਵਾਦ ਡਾ. ਅਨੁਰਾਗ ਸ਼ਰਮਾ, ਵੇਦਾਂਸ਼ ਰਾਜਪੂਤ ਜੀ ਦਾ ਕੀਤਾ, ਜਿਹਨਾਂ ਨੇ GNA ਯੂਨੀਵਰਸਿਟੀ ਵਿੱਚ ਗਾਣੇ ਨੂੰ ਸ਼ੂਟਿੰਗ ਕਰਨ ਦੀ ਆਗਿਆ ਦਿੱਤੀ। ਜਦੋਂ ਅਸੀਂ ਇਸ ਗਾਣੇ ਦੇ ਗਾਇਕ ਚਿਰਾਗ ਕਲੋਈਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ “Jazzbaat Melodies” ਸਿਰਫ਼ ਇੱਕ ਰਿਕਾਰਡ ਲੇਬਲ ਨਹੀਂ ਹੈ, ਇਹ ਇੱਕ ਦ੍ਰਿਸ਼ਟਿਕੋਣ ਹੈ ਜੋ ਸੰਗੀਤ ਨੂੰ ਸਦੀਵੀ ਬਣਾਉਣ ਅਤੇ ਸਰੋਤਿਆਂ ਨਾਲ ਅਰਥਪੂਰਨ ਅਤੇ ਰੂਹਾਨੀ ਗਾਣਿਆਂ ਰਾਹੀਂ ਜੁੜਨ ਦੀ ਕੋਸ਼ਿਸ਼ ਕਰਦਾ ਹੈ। ‘Feelings’ ਸਿਰਫ਼ ਸ਼ੁਰੂਆਤ ਹੈ, ਅਤੇ ਅਸੀਂ ਆਪਣੇ ਪ੍ਰੇਮੀ ਪ੍ਰਸ਼ੰਸਕਾਂ ਨਾਲ ਹੋਰ ਗਾਣੇ ਸਾਂਝੇ ਕਰਨ ਲਈ ਬੇਸਬਰੀ ਨਾਲ ਉਤਸ਼ਾਹਿਤ ਹਾਂ। ਅੰਤ ਵਿਚ ਚਿਰਾਗ ਤੇ ਨਿਰਜਾਨ ਵੱਲੋਂ ਆਏ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।

LEAVE A REPLY