ਸਰਗੁਣ ਮਿਊਜ਼ਿਕ ਵੱਲੋਂ ਗਾਇਕ ਅਮਰੀਕ ਜੱਸਲ ਦਾ ਧਾਰਮਿਕ ਗੀਤ “ਕਾਂਸ਼ੀ ਵਿੱਚ ਰਹਿੰਦਾ ਏ ਫਕੀਰ” ਰਿਲੀਜ਼

0
7
ਸਰਗੁਣ ਮਿਊਜ਼ਿਕ

ਜਲੰਧਰ 20 ਜਨਵਰੀ (ਜਸਵਿੰਦਰ ਸਿੰਘ ਆਜ਼ਾਦ)- ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਆਗਮਨ ਨੂੰ ਸਮਰਪਿਤ ਸਰਗੁਣ ਮਿਊਜ਼ਿਕ ਅਤੇ ਰਮੇਸ਼ ਨੁੱਸੀਵਾਲ ਵੱਲੋਂ ਇੱਕ ਧਾਰਮਿਕ ਗੀਤ “ਕਾਂਸ਼ੀ ਵਿੱਚ ਰਹਿੰਦਾ ਏ ਫਕੀਰ” ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਸੁਰੀਲੇ ਗਾਇਕ ਅਮਰੀਕ ਜੱਸਲ ਨੇ ਗਾਇਆ ਹੈ। ਇਸ ਗੀਤ ਦਾ ਸੰਗੀਤ ਬੱਬੂ ਬਾਜ਼ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ। ਜੀਤ ਰਾਮ ਜੱਖੂ ਜੀ ਨੇ ਗੀਤ ਨੂੰ ਲਿਖਿਆ ਹੈ। ਇਸ ਗੀਤ ਦੀ ਵੀਡੀਓ ਮੁਨੀਸ਼ ਠੁਕਰਾਲ ਵਲੋਂ ਬਣਾਈ ਗਈ ਹੈ।

ਇਸ ਧਾਰਮਿਕ ਟਰੈਕ ਨੂੰ ਰਿਲੀਜ਼ ਕਰਦੇ ਸਮੇਂ ਪ੍ਰਸਿੱਧ ਕਾਮੇਡੀ ਕਲਾਕਾਰ ਸੰਤਾ-ਬੰਤਾ ਜੀ, ਪ੍ਰੋਡਿਊਸਰ ਡਾਇਰੈਕਟਰ ਤੇ ਸੁਰੀਲੇ ਗਾਇਕ ਰਮੇਸ਼ ਨੁੱਸੀਵਾਲ ਜੀ, ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਜਸਵਿੰਦਰ ਸਿੰਘ ਆਜ਼ਾਦ ਜੀ, ਕੇ.ਕੇ. ਰਿਕਾਰਡਜ਼ ਦੇ ਪ੍ਰੋਡਿਊਸਰ-ਡਾਇਰੈਕਟਰ ਕੇ.ਕੇ. ਸੱਭਰਵਾਲ ਜੀ ਹਾਜ਼ਰ ਸਨ। ਉਮੀਦ ਹੈ ਕਿ ਸਰੋਤਿਆਂ ਦੀ ਕਚਹਿਰੀ ਵਿੱਚ ਇਹ ਧਾਰਮਿਕ ਗੀਤ ਮੀਲ ਪੱਥਰ ਸਾਬਤ ਹੋਵੇਗਾ।

LEAVE A REPLY