ਸੰਤ ਬਾਬਾ ਨਿਰਮਲ ਦਾਸ ਜੀ ( ਬਾਬੇ ਜੋੜੇ ) ਦਾ ਡੇਰਾ ਪੰਡਵਾਂ ਪੁੱਜਣ ਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਨਿੱਘਾ ਸਵਾਗਤ

0
7
ਸੰਤ ਬਾਬਾ ਨਿਰਮਲ ਦਾਸ

ਹੁਸ਼ਿਆਰਪੁਰ /ਪੰਡਵਾਂ 21 ਜਨਵਰੀ ( ਤਰਸੇਮ ਦੀਵਾਨਾ ) ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੋੜੇ ) ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਦਾ ਡੇਰਾ 108 ਸੰਤ ਬਾਬਾ ਹੰਸਰਾਜ ਜੀ ਪੰਡਵਾ ਵਿਖੇ ਪੁੱਜਣ ਤੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਮਹਿੰਦਰ ਪਾਲ ਜੀ ਸੰਤ ਜਸਵਿੰਦਰ ਦਾਸ ਜੀ ਅਤੇ ਇਲਾਕੇ ਦੀਆਂ ਸੰਗਤਾਂ ਅਤੇ ਸੰਤ ਮਹਾਂਪੁਰਸ਼ਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਡੇਰੇ ਵਿੱਚ ਪਹੁੰਚਣ ‘ਤੇ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਸੰਤ ਬਾਬਾ ਹੰਸਰਾਜ ਜੀ ਦੀ ਮੂਰਤੀ ‘ਤੇ ਫੁੱਲ ਮਾਲਾ ਭੇਂਟ ਕੀਤੀਆਂ । ਉਸ ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਸਰੋਵਰ ਦੇ 21ਵੇਂ ਸਥਾਪਨਾ ਦਿਵਸ ਤੇ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਸੰਤ ਬਾਬਾ ਮਹਿੰਦਰ ਪਾਲ ਜੀ ਅਤੇ ਬੀਬੀ ਬਿਮਲਾ ਦੇਵੀ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਸਰੋਵਰ ਬਣਾ ਕੇ ਦੁਨੀਆ ਤੇ ਵੱਖਰੀ ਮਿਸਾਲ ਪੈਦਾ ਕੀਤੀ ਹੈ।

ਇਹ ਦੁਨੀਆ ਦਾ ਪਹਿਲਾ ਸਰੋਵਰ ਹੈ ਜੋਂ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਹੈ ਜਿਥੇ ਹਜ਼ਾਰਾਂ ਸੰਗਤਾਂ ਇਸ਼ਨਾਨ ਕਰਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ। ਇਸ ਮੌਕੇ ਨਾਰੀ ਸ਼ਕਤੀ ਫਾਊਂਡੇਸ਼ਨ ਰਜਿ. ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਜਿੱਥੇ ਸੰਤ ਬਾਬਾ ਮਹਿੰਦਰ ਪਾਲ ਜੀ ਅਤੇ ਸੰਗਤਾਂ ਨੂੰ ਸਰੋਵਰ ਦੇ 21ਵੇਂ ਸਥਾਪਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਨੇ ਬੀਬੀ ਬਿਮਲਾ ਦੇਵੀ ਜੀ ਦੇ ਜਨਮ ਦਿਨ ਦੀਆਂ ਵੀ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਜਿਥੇ ਸੰਤ ਬਾਬਾ ਮਹਿੰਦਰ ਪਾਲ ਜੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਲੜ ਲਾਇਆ ਉਥੇ ਬੀਬੀ ਬਿਮਲਾ ਦੇਵੀ ਜੀ ਨੇ ਉਨ੍ਹਾਂ ਦਾ ਪੂਰਨ ਸਹਿਯੋਗ ਦਿੱਤਾ।ਅੰਤ ਵਿਚ ਸੰਤ ਬਾਬਾ ਮਹਿੰਦਰ ਪਾਲ ਜੀ ਵਲੋਂ ਸੰਤ ਬਾਬਾ ਨਿਰਮਲ ਦਾਸ ਜੀ, ਭੈਣ ਸੰਤੋਸ਼ ਕੁਮਾਰੀ ਜੀ ਅਤੇ ਸੰਤ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ , ਸੰਤ ਹਰਵਿੰਦਰ ਸਿੰਘ ਡੇਰਾ ਸੰਤ ਮੰਗਲ ਦਾਸ ਜੀ ਦੁੱਧਾਧਾਰੀ ਈਸਾਪੁਰ, ਸੰਤ ਟਹਿਲ ਨਾਥ ਜੀ,ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

LEAVE A REPLY