ਸੂਦ ਸਭਾ ਵੱਲੋਂ ਸਪੈਸ਼ਲ ਬੱਚਿਆਂ ਲਈ ਦਿੱਤਾ ਗਿਆ ਸਮਾਨ

0
4
ਸੂਦ ਸਭਾ
Oplus_131072

ਹੁਸ਼ਿਆਰਪੁਰ 23 ਜਨਵਰੀ ( ਤਰਸੇਮ ਦੀਵਾਨਾ ) ਸੂਦ ਸਭਾ (ਰਜਿ.) ਹੁਸ਼ਿਆਰਪੁਰ ਵੱਲੋਂ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਸਭਾ ਵੱਲੋਂ ਸੀਨੀਅਰ ਵਾਈਸ ਪ੍ਰਧਾਨ ਅਵਿਨਾਸ਼ ਸੂਦ, ਡਾ. ਕੇਸ਼ਵ ਸੂਦ, ਸ਼੍ਰੀਮਤੀ ਨੀਰਜਾ ਸੂਦ, ਸੁੰਦਰ ਸ਼ਾਮ ਸੂਦ, ਅਨਿਲ ਕੁਮਾਰ ਸੂਦ ਵੱਲੋਂ ਸਕੂਲ ਦੇ ਬੱਚਿਆਂ ਨੂੰ ਗਰਮ ਸਵੈਟਰ ਤੇ ਜੁਰਾਬਾਂ ਵੰਡੀਆਂ ਗਈਆਂ।

ਇਸ ਮੌਕੇ ਸਭਾ ਦੇ ਮੈਂਬਰਾਂ ਨੇ ਸਪੈਸ਼ਲ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਕਿਹਾ ਕਿ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਵੱਲੋਂ ਸਪੈਸ਼ਲ ਬੱਚਿਆਂ ਲਈ ਕੀਤੇ ਜਾ ਰਹੇ ਕਾਰਜ ਪ੍ਰਸ਼ੰਸਾਯੋਗ ਹਨ ਤੇ ਸਕੂਲ ਵਿੱਚ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਵੱਲ ਵਧਾਏ ਜਾ ਰਹੇ ਕਦਮ ਵੀ ਸਲਾਹੁਣਯੋਗ ਹਨ। ਇਸ ਮੌਕੇ ’ਤੇ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ, ਸਲਾਹਕਾਰ ਪਰਮਜੀਤ ਸਿੰਘ ਸੱਚਦੇਵਾ, ਸੈਕਟਰੀ ਹਰਬੰਸ ਸਿੰਘ, ਹੋਸਟਲ ਤੇ ਸਕੂਲ ਕਮੇਟੀ ਚੇਅਰਮੈਨ ਕਰਨਲ ਗੁਰਮੀਤ ਸਿੰਘ ਆਦਿ ਵੀ ਮੌਜੂਦ ਸਨ।

LEAVE A REPLY