ਅਨਿਲ ਜੈਨ ਵੱਲੋਂ ਆਸ਼ਾ ਕਿਰਨ ਸਕੂਲ ਨੂੰ 11 ਹਜਾਰ ਦਾਨ

0
12
ਅਨਿਲ ਜੈਨ

ਹੁਸ਼ਿਆਰਪੁਰ 24 ਜਨਵਰੀ ( ਤਰਸੇਮ ਦੀਵਾਨਾ ) ਜੇ.ਐੱਸ.ਐੱਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਪਹੁੰਚ ਕੇ ਸਮਾਜਸੇਵੀ ਅਨਿਲ ਜੈਨ ਵੱਲੋਂ ਆਪਣੀ ਪਤਨੀ ਸ਼੍ਰੀਮਤੀ ਅਲਕਾ ਜੈਨ ਦਾ ਜਨਮ ਦਿਨ ਸਪੈਸ਼ਲ ਬੱਚਿਆਂ ਦੇ ਨਾਲ ਮਨਾਇਆ ਤੇ ਇਸ ਮੌਕੇ ਬੱਚਿਆਂ ਤੇ ਸਕੂਲ ਸਟਾਫ ਨੂੰ ਮਠਿਆਈ ਵੀ ਵੰਡੀ ਗਈ।

ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸੈਕਟਰੀ ਹਰਬੰਸ ਸਿੰਘ ਨੇ ਦੱਸਿਆ ਕਿ ਅਨਿਲ ਜੈਨ ਪਿਛਲੇ ਲੰਬੇ ਸਮੇਂ ਤੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ ਦਾਨ ਦਿੰਦੇ ਆ ਰਹੇ ਹਨ ਤੇ ਅੱਜ ਵੀ ਉਨ੍ਹਾਂ ਵੱਲੋਂ ਸਕੂਲ ਨੂੰ 11 ਹਜਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਮਨੀ ਕੁਮਾਰ ਤੇ ਸਪੈਸ਼ਲ ਬੱਚੇ ਵੀ ਮੌਜੂਦ ਸਨ।

LEAVE A REPLY