![Oplus_131072 ਨਸ਼ੀਲਾ ਪਦਾਰਥ](https://punjabreflection.com/wp-content/uploads/2025/02/3-1-696x529.jpg)
ਹੁਸ਼ਿਆਰਪੁਰ 2 ਫਰਵਰੀ (ਤਰਸੇਮ ਦੀਵਾਨਾ) ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ.ਪੀ.ਡੀ ਹੁਸ਼ਿਆਰਪੁਰ ਅਗਵਾਹੀ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੋਰਾਨ ਟੀ ਪੁਆਇੰਟ ਦੇਨੋਵਾਲ ਖੁਰਦ ਤੋਂ ਇਕ ਅੋਰਤ ਸਰਬਜੀਤ ਕੋਰ ਉਰਫ ਪ੍ਰੀਤੀ ਪਤਨੀ ਸੋਰਵ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕਰਕੇ ਉਸ ਪਾਸੋ 108 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਔਰਤ ਤੇ ਮੁਕੱਦਮਾ ਦਰਜ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਉਸ ਤੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ !