![3 ਮਹਾਂਰਿਸ਼ੀ ਨਾਵਲ ਜੀ](https://punjabreflection.com/wp-content/uploads/2025/02/3-4-696x321.jpg)
ਹੁਸ਼ਿਆਰਪੁਰ 6 ਫਰਵਰੀ ( ਤਰਸੇਮ ਦੀਵਾਨਾ ) ਹਰ ਸਾਲ ਦੀ ਤਰ੍ਹਾਂ ਅੱਜ ਮਹਾਂਰਿਸ਼ੀ ਨਾਵਲ ਜੀ ਮਹਾਰਾਜ ਜੀ ਦੇ ਜਨਮ ਉਤਸਵ ਨੂੰ ਸਮਰਪਿਤ 242ਵਾਂ ਗਿਆਨ ਯਗ ਸੰਤ ਸਮਾਗਮ ਪਿੰਡ ਨੰਗਲ ਲੁਬਾਣਾ ਵਿਖੇ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਕੌਮੀ ਚੇਅਰ ਮੈਨ ਪ੍ਰੇਮ ਸਾਰਸਰ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ! ਇਸ ਮੌਕੇ ਪ੍ਰੇਮ ਸਾਰਸਰ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਹਾਰਿਸ਼ੀ ਨਾਵਲ ਜੀ ਮਹਾਰਾਜ ਭਗਵਾਨ ਵਾਲਮੀਕੀ ਜੀ ਦੇ ਪਰਮ ਭਗਤ ਸਨ ਉਨਾਂ ਨੇ ਸਮੁੱਚੀ ਮਾਨਵਤਾ ਨੂੰ ਧਰਮ ਅਤੇ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ! ਉਨਾਂ ਨੇ ਕਿਹਾ ਕਿ ਹਰ ਇੱਕ ਮਨੁੱਖ ਨੂੰ ਉਹਨਾ ਦੇ ਦਰਸਾਏ ਹੋਏ ਮਾਰਗ ਦੇ ਚਲਣਾ ਚਾਹੀਦਾ ਹੈ।
ਪ੍ਰੇਮ ਸਾਰਸਰ ਨੇ ਕਿਹਾ ਕਿ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੀ ਅਗਵਾਈ ਹੇਠ ਪੰਜਾਬ ਪੱਧਰ ਤੇ ਮਹਾਰਿਸ਼ੀ ਨਾਵਲ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਕ੍ਰਾਂਤੀਕਾਰੀ ਸਮਾਗਮ ਕਰਾਇਆ ਜਾਵੇਗਾ! ਇਸ ਮੌਕੇ ਦੀਪ ਪ੍ਰਚਾਲਿਤ ਚੰਦਰਪਾਲ ਸੁਲਤਾਨਪੁਰ ਕੋਟਲਾ ਅਤੇ ਸੁੰਦਰ ਸ਼ਾਹ ਨੇ ਕੀਤਾ ਅਤੇ ਗੁਰਗੱਦੀ ਦੀ ਸਥਾਪਨਾ ਜੁਲੇ ਮਹਾਰਾਜ ਚੰਡੀਗੜ੍ਹ ਨੇ ਕੀਤੀ!ਇਸ ਮੌਕੇ ਪੰਜ ਗੁਰੂ ਬੰਧਨਾਂ ਦਾਂ ਗੁਣਗਾਨ ਗੁਰਚਰਨ ਮੁਮਕਸ਼ ਬਠਿੰਡੇ ਵਾਲਿਆਂ ਨੇ ਕੀਤਾ!
ਇਸ ਪ੍ਰੋਗਰਾਮ ਵਿੱਚ ਪ੍ਰਧਾਨ ਬਿਮਲ ਨਾਥ ਭਾਰਤੀ ਭੋਗਪੁਰ, ਬਸੰਤ ਸਾਹਿਬ,ਪੁਰਮ ਦਾਸ ਸ਼ੰਕਰ, ਬਾਬਾ ਬਸੰਤ ਦਾਸ, ਸੁੰਦਰ ਰਾਮ, ਸੋਨੂੰ ਦਾਸ,ਦਾਤਾ ਰਾਮ ਭੋਗਪੁਰ ਆਦਿ ਸੰਤ ਮਹਾਪੁਰਸ਼ਾਂ ਨੇ ਹਿੱਸਾ ਲਿਆ! ਇਸ ਪ੍ਰੋਗਰਾਮ ਦੇ ਅਯੋਜਿਕ ਨਵ ਮੰਡਲ ਨੰਗਲ ਲੁਬਾਣਾ ਤੋਂ ਪ੍ਰਕਾਸ਼ ਦਾਸ, ਸੁਰੇਸ਼ ਮਹਂਤ ਨੇ ਆਈ ਹੋਈ ਸੰਗਤਾਂ ਦਾ ਧੰਨਵਾਦ ਕੀਤਾ!