ਥਾਣਾ ਮੇਹਟੀਆਣਾ ਦੀ ਪੁਲਿਸ ਵਲੋਂ ਇੱਕ ਦੇਸੀ ਕੱਟਾ ਅਤੇ 315 ਦਾ ਬੋਰ ਰੱਖਣ ਵਾਲੇ ਵਿਆਕਤੀਆਂ ਨੂੰ ਕੀਤਾ ਕਾਬੂ

0
2
ਥਾਣਾ ਮੇਹਟੀਆਣਾ
Oplus_131072

ਹੁਸ਼ਿਆਰਪੁਰ 6 ਫਰਵਰੀ ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਜਾਇਜ ਅਸਲਾ ਰੱਖਣ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈਂ ! ਇਸ ਸਬੰਧੀ ਸ਼ੱਕੀ ਵਿਅਕਤੀ ਤੇ ਨਿਗਾਹ ਰੱਖਣ ਵਾਸਤੇ ਵਿੱਚ ਪਿੰਡ ਅਜਨੋਹਾ ਦੀ ਨਹਿਰ ਨਾਕਾ ਲਾਇਆ ਹੋਇਆ ਸੀ ਤਾਂ ਕਿਸੇ ਖਾਸ ਵਿਅਕਤੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਹਰਨਾਮ ਸਿੰਘ ਉਰਫ ਨਾਮੀ ਪੁੱਤਰ ਹਰੀ ਪਾਲ ਵਾਸੀ ਤਾਮ ਥਾਣਾ ਚੱਬੇਵਾਲ ਸਮੇਤ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਬਲਵੀਰ ਸਿੰਘ ਵਾਸੀ ਬਿਛੋਹੀ ਥਾਣਾ ਚੱਬੇਵਾਲ ਜੋ ਕਿ ਇੱਕ ਕਾਰ ਨੰਬਰ PB-08-CQ-1833 ਵਰਨਾ ਰੰਗ ਚਿੱਟਾ ਪਰ ਮਾਇਓਪੋਟੀ ਸਾਇਡ ਤੋ ਅਜਨੋਹਾ ਵੱਲ ਨੂੰ ਆ ਰਹੇ ਹਨ, ਜਿਹਨਾਂ ਦੇ ਕੋਲ ਨਜਾਇਜ ਅਸਲਾ ਹੈ ਜੇਕਰ ਚੈਕਿੰਗ ਕੀਤੀ ਜਾਵੇ ਤਾਂ ਨਜਾਇਜ ਅਸਲਾ ਬਰਾਮਦ ਹੋ ਸਕਦਾ ਹੈ।

ਜਿਸ ਤੇ ਏ ਐਸ ਆਈ ਨੇ ਸਾਥੀ ਕਰਮਚਾਰੀਆ ਸਮੇਤ ਅਜਨੋਹਾ ਨਹਿਰ ਦੇ ਪੁੱਲ ਤੇ ਸਖ਼ਤ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਵਹੀਕਲਾ ਨੂੰ ਚੈਕ ਕਰਨ ਲੱਗਾ ਤਾਂ ਇੰਨੇ ਨੂੰ ਇਕ ਕਾਰ ਨਹਿਰ ਦੇ ਪੁਲ ਤੋ ਅਜਨੋਹਾ ਵੱਲ ਨੂੰ ਆਉਂਦੀ ਦਿਖਾਈ ਦਿੱਤੀ ਤੇ ਏ ਐਸ ਆਈ ਨੇ ਟਾਰਚ ਦਾ ਇਸ਼ਾਰਾ ਕਰਕੇ ਉਕਤ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ, ਚਾਲਕ ਨੇ ਬਰੇਕ ਲੱਗਾ ਗੱਡੀ ਪਿੱਛੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਗੱਡੀ ਨੂੰ ਰੋਕ ਕੇ ਉਸ ਵਿੱਚ ਬੈਠੇ ਦੋ ਨੌਜਵਾਨਾ ਨੂੰ ਗੱਡੀ ਬੰਦ ਕਰਵਾ ਗੱਡੀ ਦਾ ਨੰਬਰ ਚੈਕ ਕਰਨ ਤੇ ਕਾਰ ਵਿੱਚ ਬੈਠੇ ਨੌਜਵਾਨਾ ਨੂੰ ਬਾਹਰ ਕੱਢ ਕੇ ਵਾਰੋ-ਵਾਰੀ ਨਾਮ ਪਤਾ ਪੁੱਛਿਆ ਜੋ ਗੱਡੀ ਚਾਲਕ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਬਲਵੀਰ ਸਿੰਘ ਵਾਸੀ ਬਿਛੋਹੀ ਥਾਣਾ ਚੱਬੇਵਾਲ ਦੱਸਿਆ ਤੇ ਨਾਲ ਦੀ ਦੂਸਰੀ ਸੀਟ ਤੇ ਬੈਠਣ ਵਾਲੇ ਨੌਜਵਾਨ ਨੇ ਆਪਣਾ ਨਾਮ ਹਰਨਾਮ ਸਿੰਘ ਉਰਫ ਨਾਮੀ ਪੁੱਤਰ ਹਰੀ ਪਾਲ ਵਾਸੀ ਭਾਮ ਥਾਣਾ ਚੱਬੇਵਾਲ ਦੱਸਿਆ, ਜਿਸਤੇ ਪੁਲਿਸ ਪਾਰਟੀ ਨੇ ਕਾਰ ਤੇ ਕਾਰ ਵਿੱਚ ਬੈਠੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਉਕਤ ਵਿਅਕਤੀਆਂ ਦੀ ਤਲਾਸ਼ੀ ਕਰਨ ਤੇ ਇੱਕ ਦੇਸੀ ਕੱਟਾ 315 ਬੋਰ ਬ੍ਰਾਮਦ ਹੋਇਆ, ਜਿਸ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਰੋਦ 315 ਬੋਰ ਲੋਡ ਬਰਾਮਦ ਹੋਇਆ। ਜਿਸ ਤੇ ਅਸਲਾ ਐਕਟ ਤਹਿਤ ਥਾਣਾ ਮੇਹਟੀਆਣਾ ਵਿਖੇ ਮੁਕਦਮਾ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ ਕਥਿਤ ਦੋਸ਼ੀਆਂ ਪਾਸੋ ਪੁੱਛ-ਗਿੱਛ ਜਾਰੀ ਹੈ ਅਤੇ ਕਥਿਤ ਦੋਸ਼ੀਆਂ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY