
ਜੇਕਰ ਅੱਜ ਅਸੀਂ ਗੌਰ ਨਾ ਕੀਤਾ ਤਾਂ ਪੰਜਾਬ ਦੀ ਜਵਾਨੀ ਨਸ਼ਿਆਂ ਨਾਲ ਗਰਕ ਜਾਵੇਗੀ : ਦਲ ਖਾਲਸਾ
ਹੁਸ਼ਿਆਰਪੁਰ 9 ਫਰਵਰੀ (ਤਰਸੇਮ ਦੀਵਾਨਾ)- ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਿੰਡਾ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਬੱਸ ਸਟੈਂਡ ਦੇ ਸਾਹਮਣੇ ਅੱਡਾ ਚੱਬੇਵਾਲ ਵਿਖੇ ਮੁਫਤ ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਅਨੇਕਾਂ ਨੌਜਵਾਨ ਨਸ਼ੇ ਦੀ ਓਵਰਡੋਜ ਲੈਣ ਨਾਲ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ ਅੱਜ ਦਾ ਨੌਜਵਾਨ ਨਸ਼ੇ ਦੇ ਮੱਕੜ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ।
ਅੱਜ ਜਿੱਥੇ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਉੱਥੇ ਹੀ ਉਨਾਂ ਦੇ ਪਰਿਵਾਰਿਕ ਮੈਂਬਰ ਵੀ ਦਿਨ ਰਾਤ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਤੜਫ ਤੜਫ ਕੇ ਨਸ਼ੇ ਦੀ ਭੇਟ ਚੜ੍ਹ ਰਹੀ ਹੈ ਸਰਕਾਰਾਂ ਇਹ ਸਭ ਜਾਣਦੇ ਹੋਏ ਵੀ ਅਣਜਾਣ ਬਣੀਆਂ ਹੋਈਆਂ ਹਨ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜੇਕਰ ਸਰਕਾਰ ਨੇ ਨਸ਼ਾ ਬੰਦ ਕਰਨਾ ਹੋਵੇ ਤਾਂ ਇੱਕ ਦਿਨ ਵਿੱਚ ਬੰਦ ਕਰ ਸਕਦੀ ਹੈ ਪਰ ਸਰਕਾਰ ਦਾ ਇਰਾਦਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਨੇਕ ਨਹੀਂ ਹੈ ਕਿਉਂਕਿ ਵੱਡੇ ਵੱਡੇ ਲੀਡਰਾਂ ਦੇ ਘਰ ਅੱਜ ਨਸ਼ੇ ਦੀ ਸਮਗਲਿੰਗ ਨਾਲ ਚੱਲਦੇ ਆਂ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਨਸ਼ੇ ਦੇ ਕਾਰੋਬਾਰ ਤੋਂ ਹੀ ਜਾਂਦਾ ਹੈ।
ਉਹਨਾਂ ਕਿਹਾ ਕਿ ਚਿੱਟੇ ਦਿਨ ਚਿੱਟੇ ਦੇ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਨਸ਼ਾ ਸਮਗਲਿੰਗ ਦੀ ਕਾਰਵਾਈ ਇਥੋਂ ਤੱਕ ਵੱਧ ਚੁੱਕੀ ਹੈ ਕਿ ਘਰਾਂ ਤੱਕ ਚਿੱਟੇ ਦੇ ਨਸ਼ੇ ਦੀ ਸਪਲਾਈ ਪਹੁੰਚ ਰਹੀ ਹੈ ਉਹਨਾਂ ਕਿਹਾ ਕਿ ਹੁਣ ਤਾਂ ਨਸ਼ੇ ਦੇ ਮੱਕੜ ਜਾਲ ਵਿੱਚ ਲੜਕਿਆਂ ਦੇ ਨਾਲ ਨਾਲ ਲੜਕੀਆਂ ਵੀ ਫੱਸਦੀਆਂ ਨਜ਼ਰ ਆ ਰਹੀਆਂ ਹਨ ਉਹਨਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦੇ ਨਸ਼ੇ ਕਾਰਨ ਚਿੱਟੇ ਦਿਨ ਕਈ ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇੱਥੋਂ ਤੱਕ ਕਿ ਨਸ਼ੇ ਦੀ ਓਵਰਡੋਜ ਨਾਲ ਕਈ ਵਾਰ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਬੇਹੋਸ਼ ਹੋ ਕੇ ਸਥਾਨਕ ਸੜਕਾਂ ਤੇ ਡਿੱਗੇ ਹੋਏ ਦੇਖੇ ਜਾਂਦੇ ਹਨ।