‘ਗ਼ਦਰੀ ਵਿਰਾਸਤ ਅਤੇ ਜਮਹੂਰੀ ਹੱਕ’ ਵਿਸ਼ੇ ‘ਤੇ ਹੋਏਗੀ ਵਿਚਾਰ-ਚਰਚਾ

0
13
ਗ਼ਦਰੀ ਵਿਰਾਸਤ

ਜਲੰਧਰ 14 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ‘ਗ਼ਦਰੀ ਵਿਰਾਸਤ ਦੀ ਨਜ਼ਰ ਵਿੱਚ: ਜਮਹੂਰੀ ਹੱਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲਾ’ ਵਿਸ਼ੇ ਨੂੰ ਮੁਖ਼ਾਤਿਬ ਹੋਏਗੀ 26 ਫਰਵਰੀ ਦਿਨ ਬੁੁੱੱਧਵਾਰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਵਿੱਚ ਹੋ ਰਹੀ ਵਿਚਾਰ-ਚਰਚਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸ ਵਿਚਾਰ-ਚਰਚਾ ਵਿੱਚ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਖਵਿੰਦਰ ਸਿੰਘ ਸੇਖ਼ੋਂ, ਦਰਸ਼ਨ ਸਿੰਘ ਖਟਕੜ, ਹਰਵਿੰਦਰ ਭੰਡਾਲ ਅਤੇ ਡਾ. ਪਰਮਿੰਦਰ ਸਿੰਘ ਭਾਗ ਲੈਣਗੇ। ਇਹਨਾਂ ਤੋਂ ਇਲਾਵਾ ਹਾਜ਼ਰੀਨ ਵੀ ਆਪਣੇ ਵਿਚਾਰਾਂ ਨਾਲ ਇਸ ਵਿਚਾਰ-ਚਰਚਾ ਵਿੱਚ ਆਪਣਾ ਯੋਗਦਾਨ ਪਾਉਣਗੇ।

ਉਹਨਾਂ ਦੱਸਿਆ ਕਿ ਇਸ ਵਿਚਾਰ-ਚਰਚਾ ਦਾ ਆਗਾਜ਼ ਫਰਵਰੀ ਮਹੀਨੇ ਦੇ ਸਮੂਹ ਆਜ਼ਾਦੀ ਸੰਗਰਾਮੀਆਂ, ਬੱਬਰ ਅਕਾਲੀ ਲਹਿਰ ਦੇ ਸ਼ਹੀਦ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਮੁਲਕ ਦੀ ਆਜ਼ਾਦੀ ਤਵਾਰੀਖ਼ ਵਿੱਚ ਇਸ ਮਹੀਨੇ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਦੀ ਸਾਡੇ ਸਮਿਆਂ ਵਿੱਚ ਪ੍ਰਸੰਗਕਤਾ ਵਿਸ਼ੇ ਉਪਰ ਰੌਸ਼ਨੀ ਪਾਉਣ ਨਾਲ ਹੋਏਗਾ।

LEAVE A REPLY