ਪੀ.ਐਮ ਸ਼੍ਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਲੋ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਸਮਾਰੋਹ

0
22

ਕਪੂਰਥਲਾ 16 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਸਥਾਨਕ ਪੀ.ਐਮ ਸ਼੍ਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਲੋ ਬੱਚਿਆ ਦੀ ਸਾਲ ਭਰ ਦੀ ਕਾਰੁਜਗਾਰੀ ਤੇ ਅਧਾਰਿਤ ਸਲਾਨਾ ਇਨਾਮ ਵੰਡ ਅਤੇ ਸਭਿਆਚਾਰਕ ਸਮਾਰੋਹ ਕਰਵਾਇਆ ਗਿਆ । ਜਿਸ ਵਿਚ ਸ ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਮੁੱਖ ਮਹਿਮਾਨ ਅਤੇ ਸ ਕੰਵਰ ਇਕਬਾਲ ਸਿੰਘ ਚੈਅਰਮੈਨ ਐਸ ਐਮ ਸੀ ਕਮੇਟੀ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਏ।ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਸ ਨਵਚੇਤਨ ਸਿੰਘ ਨੇ ਕੀਤੀ ।

ਇਨਾਮ ਵੰਡ
  • Google+

 

ਸਕੂਲ ਦੀਆਂ ਵਿਦਿਆਰਥਣਾਂ ਵਲੋ ਸਭਿਆਚਾਰਕ ਪ੍ਰੋਗਰਾਮ ਤਹਿਤ ਪੰਜਾਬੀ ਲੋਕ ਨਾਚ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਪੜ੍ਹਾਈ ਦੇ ਖੇਤਰ ਵਿਚ ਆਰਟਸ ਗੁਰੱਪ ਦੀ ਮਿਸ ਪ੍ਰਭਜੋਤ ਕੋਰ , ਸੋਬਤਪ੍ਰੀਤ ਕੋਰ ਅਤੇ ਜਸਮੀਨ ਕੋਰ ,ਸਾਇੰਸ ਗੁਰੱਪ ਵਿਚ ਮਿਸ ਗੁਰਮਹਿਕ ਕੋਰ ਅਤੇ ਮਿਸ ਹਰਲੀਨ ਕੋਰ ,ਕਮਰਸ ਗੁਰੱਪ ਵਿਚ ਮਿਸ ਪ੍ਰਬਜੋਤ ਕੋਰ ,ਵੋਕੇਸ਼ਨਲ ਗੁਰੱਪ ( ਕਮਰਸ਼ੀਅਲ ਗਾਰਮੈਂਟ ਮਕਿੰਗ ) ਵਿਚ ਅਰਸ਼ਦੀਪ ਕੋਰ ਅਤੇ ਮੁਸਕਾਨ , ਵੋਕੇਸ਼ਨਲ ਗੁਰੱਪ ( ਫੂਡ ਪ੍ਰਜ਼ਿਰਵੇਸ਼ਨ ) ਵਿਚ ਮਿਸ ਸਿਮਰਨਪ੍ਰੀਤ ਕੋਰ ਰੰਧਾਵਾ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ। ਵੱਖ-ਵੱਖ ਗਤੀਵਿਧੀਆਂ ਵਿਚ ਪ੍ਰਾਪਤੀਆ ਕਰਨ ਤੇ ਮਿਸ ਡੋਲਸੀ , ਤੱਨਵੀ , ਸੰਜਨਾ ਅਤੇ ਮਿਸ ਅਰਸ਼ਦੀਪ ਕੋਰ ਨੂੰ ਸਰਵੋਤਮ ਵਿਦਿਆਰਥਣ ਦਾ ਪੁਰਸਕਾਰ ਦਿੱੱਤਾ ਗਿਆ।

ਸਮਾਗਮ ਦਾ ਮੁੱਖ ਆਕਰਸ਼ਣ ਸ ਕੰਵਰ ਇਕਬਾਲ ਸਿੰਘ ਚੈਅਰਮੈਨ ਐਸ ਐਮ ਸੀ ਕਮੇਟੀ ਵਲੋ ਕੀਤੀ ਗਈ ਸ਼ਾਇਰੀ ਅਤੇ ਧੀਆਂ ਸਬੰਧੀ ਗਾਇਆ ਗਿਆ ਗੀਤ ‘ਮੇਰੀ ਰੀਝ ਪੁਗਾਦੇ ਨੀ ਅੰਮੀਏ’ ਰਿਹਾ।

ਸਮਾਗਮ ਦੋਰਾਨ ਸ ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਅਤੇ ਸਕੂਲ ਦੇ ਪ੍ਰਿੰਸੀਪਲ ਸ ਨਵਚੇਤਨ ਸਿੰਘ ਨੇ ਬੱਚਿਆਂ ਨੂੰ ਮਿਸਨ ਸ਼ਤ ਪ੍ਰਤੀ ਸ਼ਤ ਦੇ ਤਹਿਤ ਪੜ੍ਹਾਈ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ । ਸਟੇਜ ਸੰਚਾਲਨ ਦੀ ਭੂਮਿਕਾ ਸ਼੍ਰਮਤੀ ਸੰਦੀਪ ਕੋਰ ਲੈਕਚਰਾਰ ਪੰਜਾਬੀ ਨੇ ਸਭਿਆਚਾਰਕ ਅਤੇ ਸਮਾਜਿਕ ਰੀਤਾਂ-ਰਵਾਜ਼ਾਂ ਨੂੰ ਦਰਸਾਉਂਦੀਆਂ ਸੱਤਰਾਂ ਰਾਂਹੀ ਬਾਖੂਬੀ ਨਿਭਾਈ। ਸਕੂਲ ਦੀ ਮੀਡੀਆ ਟੀਮ ਵਲੋ ਸਮਾਗਮ ਦੀ ਕਵਰੇਜ਼ ਮਿਸ ਦ੍ਰਿਸ਼ਟੀ , ਮਿਸ ਜਸਪ੍ਰੀਤ ਕੋਰ ਅਤੇ ਕੈਮਰਾਮੈਨ ਮਿਸ ਮੁਸਕਾਨ ਨੇ ਕੀਤੀ।

ਇਸ ਮੋਕੇ ‘ਤੇ ਸ਼੍ਰੀਮਤੀ ਪੂਨਮ ਸ਼ਰਮਾ ਵਾਇਸ ਪ੍ਰਿੰਸੀਪਲ , ਸ ਸੁਖਵਿੰਦਰ ਸਿੰਘ ਡੀ ਐਮ ਸਪੋਰਟਸ ਕਪੂਰਥਲਾ , ਸ਼੍ਰੀ ਨਰਿੰਦਰ ਕੁਮਾਰ ਲੈਕਚਰਾਰ , ਸ਼੍ਰੀ ਮਿੰਟਾ ਧੀਰ ਲੈਕਚਰਾਰ , ਸ਼੍ਰੀਮਤੀ ਅਨੁੰ ਭਰਦਵਾਜ਼ ਲੈਕਚਰਾਰ , ਸ਼੍ਰਮਤੀ ਗੀਤਾ ਸ਼ਰਮਾ ਲੈਕਚਰਾਰ , ਸ਼੍ਰੀਮਤੀ ਹਰਮੇਸ਼ ਕੋਰ ਲੈਕਚਰਾਰ , ਸ਼੍ਰਮਤੀ ਵਰਿੰਦਰ ਸਹੋਤਾ ਲੈਕਚਰਾਰ , ਸ਼੍ਰੀ ਅਜੇ ਰਾਜਪੂਤ ਲੈਕਚਰਾਰ , ਸ਼੍ਰੀਮਤੀ ਸਰਬਜੀਤ ਕੋਰ ਲੈਕਚਰਾਰ , ਸ਼ੀ੍ਰਮਤੀ ਅਸ਼ਮਿੰਦਰ ਕੋਰ ਹਿੰਦੀ ਮਿਸਟ੍ਰੈਸ , ਸ਼੍ਰੀਮਤੀ ਮਮਤਾ ਸ਼ਰਮਾ ਵੋਕੇਸ਼ਨਲ ਮਿਸਟ੍ਰੈਸ , ਸ੍ਰੀਮਤੀ ਸ਼ਾਲਿਨੀ ਅਰੋੜਾ ਵੋਕੇਸ਼ਨਲ ਮਿਸਟ੍ਰੈਸ , ਸ਼੍ਰੀਮਤੀ ਰਮਨ ਵਾਲੀਆ ਸਾਇੰਸ ਮਿਸਟ੍ਰੈਸ , ਸ਼੍ਰੀਮਤੀ ਨਵਨੀਤ ਕੋਰ ਅੰਗਰੇਜ਼ੀ ਮਿਸਟ੍ਰੈਸ਼ . ਸ਼੍ਰੀਮਤੀ ਹਰਪ੍ਰੀਤ ਕੋਰ ਗ੍ਰਹਿ ਵਿਗਿਆਨ ਮਿਸਟੈ੍ਰਸ , ਸ਼੍ਰੀ ਕੁਲਵਿੰਦਰ ਕੁਮਾਰ ਸ਼ਾਸ਼ਤਰੀ ਸੰਸਕ੍ਰਿਤ ਮਾਸਟਰ , ਸ਼੍ਰੀਮਤੀ ਅਮਨਪ੍ਰੀਤ ਕੋਰ , ਸ਼੍ਰੀਮਤੀ ਪੂਨਮ ਖੋਸਲਾ , ਸ਼੍ਰੀਮਤੀ ਬਲਵਿੰਦਰ ਕੋਰ , ਸ਼੍ਰੀ ਭੁਪਿੰਦਰ ਸਿੰਘ ( ਕੰਪਿਊਟਰ ਅਧਿਆਪਕ) , ਸ਼੍ਰੀਮਤੀ ਰਜਵੰਤ ਕੋਰ ਵੋਕੇਸ਼ਨਲ ਮਿਸਟ੍ਰੈਸ, ਸ਼੍ਰੀ ਜਗਜੀਤ ਸਿੰਘ ਪੰਜਾਬੀ ਮਾਸਟਰ ਅਤੇ ਸ਼੍ਰੀ ਦਵਿੰਦਰ ਸਿੰਘ ਡੀ ਪੀ ਈ ਸ਼ਾਮਿਲ ਸਨ।

LEAVE A REPLY