ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25

0
11
ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ

ਵਿਅਕਤੀਗਤ ਕਿਰਚ ਈਵੈਂਟ ‘ਚ ਬੀ.ਐਸ.ਐਫ. ਦੀ ਟੀਮ ਦੇ ਭਗਵਾਨ ਬੀ ਪਟੇਲ ਨੇ ਜਿੱਤਿਆ ਗੋਲਡ ਮੈਡਲ

ਜਲੰਧਰ 19 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਸਥਾਨਕ ਪੀ.ਏ.ਪੀ. ਕੰਪਲੈਕਸ ਦੀ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿੱਚ ਚੱਲ ਰਹੀ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੇ ਵਿਅਕਤੀਗਤ ਕਿਰਚ (Individual sword) ਈਵੈਂਟ ਦਾ ਨਤੀਜਾ ਐਲਾਨਿਆ ਗਿਆ।

ਇਸ ਈਵੈਂਟ ਵਿੱਚ 118 ਘੌੜਸਵਾਰਾਂ ਨੇ ਭਾਗ ਲਿਆ ਅਤੇ ਬੀ.ਐਸ.ਐਫ. ਦੀ ਟੀਮ ਦੇ ਭਗਵਾਨ ਬੀ ਪਟੇਲ ਨੇ ਆਪਣੇ ਘੋੜੇ ਕਵਿਆ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਜਦਕਿ ਪੰਜਾਬ ਪੁਲਿਸ ਟੀਮ ਦੇ ਡੀ.ਐਸ.ਪੀ ਜਸਵਿੰਦਰ ਸਿੰਘ ਨੇ ਆਪਣੀ ਘੋੜੀ ਸੁਧਾ ਨਾਲ ਦੂਜਾ ਸਥਾਨ ਪ੍ਰਾਪਤ ਕਰਦਿਆਂ ਚਾਂਦੀ ਦਾ ਮੈਡਲ ਜਿੱਤਿਆ ਅਤੇ ਇੰਡੀਅਨ ਨੇਵੀ ਟੀਮ ਦੇ ਅੰਕਿਤ ਕੁਮਾਰ ਨੇ ਆਪਣੀ ਘੋੜੀ ਚਾਂਦਨੀ ਨਾਲ ਬ੍ਰਾਊਂਜ਼ ਮੈਡਲ ਹਾਸਲ ਕੀਤਾ।

ਬੈਸਟ ਵਿਅਕਤੀਗਤ ਨੇਜੀਬਾਜੀ ਅਤੇ ਕਿਰਚ ਦੇ ਐਲਾਏ ਗਏ ਨਤੀਜੇ ਵਿੱਚ ਅਸਾਮ ਰਾਈਫ਼ਲ ਟੀਮ ਦੇ ਡਬਲਜੂ ਲਮਾਟੀ ਨੇ ਆਪਣੇ ਘੋੜੇ ਮਨੋਰਾਕ ਨਾਲ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਦਰੁਵਾ ਨੋਡੇ ਦਿੱਲੀ ਦੀ ਟੀਮ ਦੇ ਸੰਦੀਪ ਕੁਮਾਰ ਨੇ ਆਪਣੇ ਘੋੜੇ ਹੈਲੋ ਕਿੰਗ ਨਾਲ ਦੂਜਾ ਸਥਾਨ ਹਾਸਲ ਕਰਦੇ ਹੋਏ ਸਿਲਵਰ ਮੈਡਲ ਜਿੱਤਿਆ ਅਤੇ 61 ਕਵੈਲਰੀ(ਆਰਮੀ) ਟੀਮ ਦੇ ਬੋਂਗੇ ਗਣੇਸ਼ ਨੇ ਆਪਣੇ ਘੋੜੇ ਮਾਵਲਾ ਨਾਲ ਤੀਜਾ ਸਥਾਨ ਹਾਸਲ ਕਰਦੇ ਹੋਏ ਬ੍ਰਾਊਂਜ਼ ਮੈਡਲ ਹਾਸਲ ਕੀਤਾ।

ਡਾ.ਅਤੁਲ ਫੁਲਜਲੇ ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਬੀ.ਐਸ.ਐਫ. ਨੇ ਜੇਤੂ ਘੋੜਸਵਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਵਧੀਆ ਪ੍ਰਦਰਸ਼ਨ ਲਈ ਹੌਸਲਾ ਅਫਜ਼ਾਈ ਕੀਤੀ। 21-02-25 ਨੂੰ ਨੈਸ਼ਨਲ ਟੈਟ ਪੈਗਿੰਗ ਦਾ ਈਵੈਂਟ

ਟੈਟ ਪੈਗਿੰਗ ਟੀਮ ਸਵੋਰਡ ਸਵੇਰ 7:00 ਵਜੇ ਅਤੇ ਟੈਟ ਪੈਗਿੰਗ ਇੰਡੀਅਨ ਫਾਇਲ ਟੀਮ ਸਵੋਰਡ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ ਜਿਸ ਵਿੱਚ 24 ਟੀਮਾਂ ਦੇ ਘੋੜਸਵਾਰ ਭਾਗ ਲੈਣਗੇ।

LEAVE A REPLY