
ਜਲੰਧਰ 22 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਅੱਜ ਮਿਤੀ 22-02-2025 ਨੂੰ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਚੱਲ ਰਹੀ ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੰਟ ਟੈਟ ਪੈਗਿਗ ਟੀਮ ਸਵੋਰਡ ਅਤੇ ਟੈਟ ਪੈਗਿਗ ਇੰਡੀਅਨ ਫਾਇਲ ਟੀਮ ਸਵੋਰਡ ਅਤੇ ਟੈਟ ਪੈਗਿਗ ਇੰਡੀਅਨ ਫਾਇਲ ਨੇਜ਼ਾਬਾਜੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ 24 ਟੀਮਾਂ ਦੇ 96 ਘੋੜਸਵਾਰਾ ਨੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ।
ਟੈਟ ਪੈਗਿਗ ਦੇ ਈਵੰਟ ਟੀਮ ਸਵੋਰਡ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਅਸਾਮ ਰਾਇਫਲ ਟੀਮ ਨੇ 119 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੋਲਡ ਮੈਡਲ ਜਿੱਤਿਆ, ਦਰੂਵਾ ਟੀਮ ਨੇ 116.5 ਅੰਕ ਹਾਸਿਲ ਕਰਦੇ ਹੋਏ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਚਾਦੀ ਦਾ ਮੈਡਲ ਜਿੱਤਿਆ ਅਤੇ ਬੀ.ਐਸ.ਐਫ ਟੀਮ ਨੇ 112 ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਬਰਾਉਜ ਮੈਡਲ ਪਰ ਜਿੱਤ ਹਾਸਲ ਕੀਤੀ।
ਬਾਕੀ ਈਵੰਟਾ ਦਾ ਫਾਇਨਲ ਪੜਾਅ ਕੱਲ ਮਿਤੀ 23.02.2025 ਨੂੰ ਕਰਵਾਇਆ ਜਾਵੇਗਾ। ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਦੀ ਕਲੋਜਿੰਗ ਸੈਰਮਨੀ ਦੁਪਿਹਰ 01:00 ਵਜੇ ਹੋਵੇਗੀ ਅਤੇ ਸ੍ਰੀ ਐਫ.ਐਫ.ਫਾਰੂਕੀ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਸਟੇਟ ਆਰਮਡ ਪੁਲਿਸ ਪੰਜਾਬ, ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਇਨਾਮਾ ਦੀ ਵੰਡ ਕਰਨਗੇ।