ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਨੇ 9ਵਾਂ ਕੰਨਿਆਦਾਨ ਸਮਾਗਮ ਕਰਵਾਇਆ

0
1
ਕੰਨਿਆਦਾਨ ਸੰਸਥਾ

ਜਲੰਧਰ 25 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ (ਰਜਿ.) ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ 5 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਮਿਤੀ 23 ਫਰਵਰੀ, 2025 ਦਿਨ ਐਤਵਾਰ ਨੂੰ ਸਿਟੀ ਕਮਿਊਨਿਟੀ ਹਾਲ, ਮੁਹੱਲਾ ਸਿੱਧ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੇ ਗਏ। ਸੰਸਥਾ ਦੇ ਚੇਅਰਮੈਨ ਪਰਮਜੀਤ ਮਡਾਰ ਤੇ ਪ੍ਰਧਾਨ ਬੀਰ ਚੰਦ ਸੁਰੀਲਾ ਤੇ ਸਾਥੀਆਂ ਦੇ ਸਹਿਯੋਗ ਸਦਕਾ ਇਹ 9ਵਾਂ ਕੰਨਿਆ ਦਾਨ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। ਜਿਸ ਵਿਚ ਪੰਜ ਸਮੂਹਿਕ ਵਿਆਹ ਕੀਤੇ ਗਏ। ਇਨਾਂ ਵਿਚ ਪ੍ਰਵਾਸੀ ਵੀਰਾਂ ਤੇ ਸੰਸਥਾਂ ਦੇ ਮੈਂਬਰਾਂ ਦਾ ਉੱਘਾ ਯੋਗਦਾਨ ਰਿਹਾ। ਕੰਨਿਆਦਾਨ ਨੂੰ ਉੱਤਮ ਦਾਨ ਸਮਝ ਕੇ ਨਗਰ ਨਿਵਾਸੀਆਂ ਨੇ ਵੀ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾਇਆ। ਇਸ ਮੌਕੇ ਬਲਕਾਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਤੇ ਰਾਜਨੀਤਕ ਆਗੂ ਜਸਵੀਰ ਸਿੰਘ ਗੜ੍ਹੀ, ਗੁਰਲਾਲ ਸੈਲਾ ’’ਆਪ’’ ਆਗੂ, ਨਿਮਿਸ਼ਾ ਮਹਿਤਾ, ਪ੍ਰਵੀਨ ਬੰਗਾ, ਚੋਧਰੀ ਮੋਹਨ ਲਾਲ ਸਾਬਕਾ ਵਿਧਾਇਕ, ਤਰਲੋਚਨ ਸਿੰਘ ਸੂੰਡ ਸਾਬਕਾ ਵਿਧਾਇਕ, ਜੱਸੀ ਤੱਲਣ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਯੁਵਰਾਜ ਸਿੰਘ, ਇੰਸਪੈਕਟਰ ਰਾਮ ਦਾਸ ਆਦਿ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕੰਨਿਆਦਾਨ ਦੇ ਨਾਲ ਨਾਲ ਸਿੱਖਿਆ, ਖੇਡਾਂ ਅਤੇ ਮੈਡੀਕਲ ਕੈਂਪ ਲਗਾ ਕੇ ਪਰਉਪਕਾਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬੀਰ ਚੰਦ ਸੁਰੀਲਾ, ਉਪ ਪ੍ਰਧਾਨ ਸਰਵਣ ਸਿੰਘ ਅਤੇ ਸਕੱਤਰ ਡਾ. ਮੱਖਣ ਲਾਲ, ਪ੍ਰੈਸ ਸਕੱਤਰ ਬਲਰਾਜ ਸਿੰਘ ਬਾਵਾ, ਮੁੱਖ ਸਲਾਹਕਾਰ ਸੁਰੇਸ਼ ਕਲੇਰ ਨੇ ਪੰਜਵੇਂ ਕੰਨਿਆਦਾਨ ਸਮਾਗਮ ’ਚ ਸਹਿਯੋਗ ਦੇਣ ਵਾਲੇ ਹਰ ਸਹਿਯੋਗੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਫ਼ਲ ਬਨਾਉਣ ਲਈ ਹੌਂਸਲਾ ਦਿੰਦੇ ਰਹਿਣ ਦੀ ਬੇਨਤੀ ਕੀਤੀ। ਅਰਦਾਸ ਦੀ ਰਸਮ ਸੰਤ ਬਾਬਾ ਜਗੀਰ ਸਿੰਘ ਨੇ ਨਿਭਾਈ।

ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ

ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ। ਡਾ ਇੰਦਰਜੀਤ ਕੰਜਲਾ ਨੇ ਪਹਿਲਾਂ ਦੀ ਤਰ੍ਹਾਂ ਸੁਭਾਗੀ ਜੋੜੀਆਂ ਨੂੰ ਸੰਵਿਧਾਨ ਦੀਆ ਕਾਪੀਆ ਭੇਂਟ ਕੀਤੀਆਂ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਿਚ ਲੰਬੜਦਾਰ ਸੁਰਿੰਦਰ ਪਾਲ ਜਨਾਗਲ, ਰਣਜੀਤ ਸਿੰਘ ਇੰਗਲੈਂਡ, ਸੰਜੀਵ ਮੋਮੀ ਜਰਮਨ, ਸੌਰਵ ਮਹਿਤੋ ਜਰਮਨ, ਸੰਦੀਪ ਕੁਮਾਰ ਕਨੇਡਾ, ਗੁਰਪ੍ਰੀਤ ਰਾਮ , ਸਰਬਜੀਤ ਦੁਬਈ, ਅਵਿਨਾਸ਼ ਵਿਰਦੀ ਸਾਊਦੀ ਅਰਬ, ਮਦਨ ਸਿੰਘ, ਸੰਤੋਖ ਸਿੰਘ, ਦਵਿੰਦਰ ਸੁਰੀਲਾ, ਖਜਾਨਚੀ ਹਰੀਸ਼ ਵਿਰਦੀ, ਜਗਦੀਪ ਵਾਲੀਆ, ਲੰਬੜਦਾਰ ਨਛੱਤਰ ਕਲੇਰ, ਬਲਜੀਤ ਭੱਟੀ, ਐਡ. ਜਗਜੀਵਨ ਰਾਮ, ਸੰਤੋਖ ਲਾਲ, ਮਨੀਸ਼ ਕੁਮਾਰ, ਬਲਜੀਤ ਸਿੰਘ ਚੀਮਾ, ਸੁਰਜੀਤ ਮਜਾਰੀ, ਗੁਰਪ੍ਰੀਤ ਕਲੇਰ, ਡਾ. ਪ੍ਰਤਾਪ ਸਿੰਘ, ਰਜਿੰਦਰ ਕੁਮਾਰ, ਸੰਜੀਵ ਭੱਟੀ, ਵਿਸ਼ਾਲ ਰੇਰੂ, ਤਰਸੇਮ ਬੱਧਣ ਆਦਿ ਨੇ ਵਿਸ਼ੇਸ਼ ਸਹਿਯੋਗ ਪਾਇਆ।

LEAVE A REPLY