ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਲਗਾਏ ਫ੍ਰੀ ਮੁਫਤ ਜਾਂਚ ਕੈਂਪ ਦਾ ਸੰਤ ਬਾਬਾ ਰਮੇਸ਼ ਦਾਸ ਜੀ ਨੇ ਕੀਤਾ ਉਦਘਾਟਨ

0
14
ਅਰੋਗਿਆ ਆਯੁਰਵੈਦਿਕ ਕਲੀਨਿਕ

ਹੁਸ਼ਿਆਰਪੁਰ, 27 ਫਰਵਰੀ (ਅਮਰਜੀਤ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਢੱਕੋਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ, ਡੇਰਾ ਬਾਬਾ ਕਲਰਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੀ 35ਵੀਂ ਸਲਾਨਾ ਬਰਸੀ ਡੇਰੇ ਦੇ ਮੁੱਖ ਗੱਦੀਨਸ਼ੀਨ ਸੰਚਾਲਕ ਸੰਤ ਬਾਬਾ ਰਮੇਸ਼ ਦਾਸ ਜੀ ਮਹਾਰਾਜ ਜੀ ਦੀ ਯੋਗ ਅਗਵਾਈ ਵਿੱਚ ਬਹੁਤ ਹੀ ਸ਼ਰਧਾਪੂਰਬਕ ਸੰਗਤਾਂ ਵੱਲੋਂ ਮਨਾਈ ਗਈ। ਇਨ੍ਹਾਂ ਸਲਾਨਾ ਬਰਸੀ ਸਮਾਗਮਾਂ ਮੌਕੇ ਤੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ ਵੱਲੋਂ ਮੁਫਤ ਜਾਂਚ ਕੈਂਪ ਮੁੱਖ ਵੈਦ ਬਲਜਿੰਦਰ ਰਾਮ ਤੇ ਵੈਦ ਸਿਮਰਨਜੀਤ ਕੌਰ ਦੀ ਵਿਸ਼ੇਸ਼ ਨਿਗਰਾਨੀ ਹੇਠ ਲਗਾਇਆ ਗਿਆ। ਇਸ ਆਯੂਰਵੈਦਿਕ ਕੈਂਪ ਦਾ ਉਦਘਾਟਨ ਡੇਰਾ ਮੁੱਖੀ ਸੰਤ ਰਮੇਸ਼ ਦਾਸ ਮਹਾਰਾਜ ਜੀ ਨੇ ਆਪਣੇ ਸ਼ੁਭ ਕਰ ਕਮਲਾਂ ਨਾਲ ਕੀਤਾ।

ਸੰਤ ਰਮੇਸ਼ ਦਾਸ ਜੀ ਮਹਾਰਾਜ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਸਲਾਨਾ ਬਰਸੀ ਮੌਕੇ ਅਰੋਗਿਆ ਆਯੁਰਵੈਦਿਕ ਕਲੀਨਿਕ ਪਿੰਡ ਖੜਕਾਂ (ਹੁਸ਼ਿਆਰਪੁਰ) ਵੱਲੋਂ ਇਹ ਫਰੀ ਆਰਯੂਵੈਦਿਕ ਮੈਡੀਕਲ ਕੈਂਪ ਸਮੂਹ ਸੰਗਤਾਂ ਦੀ ਸਹੂਲਤ ਵਾਸਤੇ ਲਗਾਇਆ ਜਾਂਦਾ ਹੈ। ਇਸ ਮੌਕੇ ਤੇ ਕਲੀਨਿਕ ਦੇ ਵੈਦ ਬਲਜਿੰਦਰ ਰਾਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਯੁਰਵੈਦਿਕ ਦਵਾਈਆਂ ਰਿਸ਼ੀ ਮੁੰਨੀਆਂ, ਮਹਾਂਪੁਰਸ਼ਾਂ ਦੇ ਟਾਈਮ ਤੋਂ ਸਦੀਆਂ ਤੋਂ ਚਲੀਆਂ ਆ ਰਹੀਆਂ ਹਨ ਅਤੇ ਇਹ ਦਵਾਈ ਦਾ ਖਾਣ ਨਾਲ ਕੋਈ ਵੀ ਸਰੀਰਕ ਨੁਕਸਾਨ ਨਹੀਂ ਹੁੰਦਾ ਇਸ ਦਵਾਈ ਨਾਲ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਜੋ ਕਿ ਰੋਗ ਨੂੰ ਜੜੋਂ ਖਤਮ ਕਰਦਾ ਹੈ।

ਆਯੁਰਵੈਦਿਕ ਕੈਂਪ ਮੌਕੇ ਵੈਦ ਸਿਮਰਨਜੀਤ ਕੌਰ, ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਸਿਮਰਨ, ਵੈਦ ਚਰਨਜੀਤ, ਵੈਦ ਇੰਦਰਜੀਤ, ਵੈਦ ਪਰਮਜੀਤ ਸਿੰਘ ਹਰੀਆਬਾਦ, ਕਿ੍ਰਸ਼ਨ ਕੁਮਾਰ ਗੋਪਾਲ ਹਰੀਆਬਾਦ ਫਗਵਾੜਾ, ਵੈਦ ਅੰਸ਼, ਸੁਨੀਲ ਕੁਮਾਰ ਰੋਕੀ, ਵੈਦ ਲੁਕੇਸ਼ ਕੁਮਾਰ, ਹਰਪਾਲ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ। ਇਸ ਕੈਂਪ ਵਿੱਚ ਬਰਸੀ ਸਮਾਗਮਾਂ ਮੌਕੇ ਪੁੱਜੇ 1120 ਮਰੀਜ਼ਾਂ ਦਾ ਚੈੱਕਅੱਪ ਵੈਦ ਬਲਜਿੰਦਰ ਰਾਮ ਤੇ ਵੈਦ ਸਿਮਰਨਜੀਤ ਕੌਰ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੂੰ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ।

LEAVE A REPLY