
ਹੁਸ਼ਿਆਰਪੁਰ 27 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਸੱਚਖੰਡ ਵਾਸੀ ਬ੍ਰਹਮਲੀਨ ਸੰਤ ਨਰਾਇਣ ਦਾਸ ਜੀ ਦੇ 35ਵੇਂ ਬਰਸੀ ਸਮਾਗਮ ਡੇਰਾ ਕਲਰਾਂ ਸ਼ੇਰਪੁਰ ਢੱਕੋਂ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਰਮੇਸ਼ ਦਾਸ ਪ੍ਰਚਾਰ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ। ਇਸ ਮੌਕੇ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸ਼ਬਦ ਕੀਰਤਨ,ਕਥਾ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਸੰਤ ਨਰਾਇਣ ਦਾਸ ਜੀ ਸਮਾਜ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਣਾਉਣ ਦਾ ਉਪਦੇਸ਼ ਦਿੰਦੇ ਸਨ ਅਤੇ ਉਪਰਾਲੇ ਕਰਦੇ ਸਨ।ਓਨਾਂ ਕਿਹਾ ਮਹਾਂਪੁਰਸ਼ਾਂ ਨੇ ਹਰਿਦੁਆਰ, ਕਾਂਸ਼ੀ, ਬਨਾਰਸ ਹਰ ਜਗਾਂ ਗੁਰੂ ਦੇ ਅਸਥਾਨਾਂ ਨੂੰ ਸੁੰਦਰ ਬਣਾਉਣ ਅਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਾਉਣ ਦੇ ਯਤਨ ਕੀਤੇ ਸਨ, ਅੱਜ ਉਨਾਂ ਦੇ ਉਪਦੇਸ਼ ਦੀ ਪਾਲਣਾ ਕਰਦਿਆਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ (ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ) ਵਿਖੇ ਸਰਕਾਰ ਇਜਾਦਤ ਦੇਵੇ ਤਾਂ 100 ਏਕੜ ਵਿੱਚ ਬੱਚਿਆਂ ਲਈ ਟੈਕਨੀਕਲ ਕਾਲਿਜ, ਸਕੂਲ ਅਤੇ ਹਸਪਤਾਲ ਚੇਅਰਮੈਨ ਸੰਤ ਸਰਵਣ ਦਾਸ ਜੀ ਦੀ ਅਗਵਾਈ ਹੇਠ ਬਣਾਵਾਂਗੇ।
36 ਏਕੜ ਜਮੀਨ ਵਿੱਚੋ ਪੰਜ ਏਕੜ ਜ਼ਮੀਨ ਕੁੱਝ ਕੌਮ ਵਿਰੋਧੀ ਲੋਕ ਕਬਜਾ ਕਰਕੇ ਬੈਠੇ ਹਨ
ਉਹਨਾਂ ਕਿਹਾ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਲਈ ਖ੍ਰੀਦੀ 36 ਏਕੜ ਜਮੀਨ ਵਿੱਚੋ ਪੰਜ ਏਕੜ ਜ਼ਮੀਨ ਕੁੱਝ ਕੌਮ ਵਿਰੋਧੀ ਲੋਕ ਕਬਜਾ ਕਰਕੇ ਬੈਠੇ ਹਨ ਜੋ ਕਿ ਜਲਦ ਸੰਗਤਾਂ ਹਵਾਲੇ ਹੋਵੇਗੀ । ਸੰਤ ਨਿਰਮਲ ਦਾਸ ਨੇ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਖੁਰਾਲਗੜ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਲਈ ਇਕ ਮਹਾਨ ਤੀਰਥ ਧਾਮ ਬਣੇਗਾ ਜੋ ਕਿ ਕੌਮ ਦਾ ਮੱਕਾ ਮਦੀਨਾ ਹੋਵੇਗਾ ਜਿਥੋਂ ਸਤਿਗੁਰੂ ਰਵਿਦਾਸ ਮਹਾਰਾਜ, ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀ ਰਾਓ ਫੁਲੇ,ਡਾ.ਅੰਬੇਡਕਰ ਸਾਹਿਬ, ਬਾਬੂ ਕਾਂਸ਼ੀ ਰਾਮ ਦੇ ਮਿਸ਼ਨ ਦਾ ਝੰਡਾ ਬੁਲੰਦ ਹੋਵੇਗਾ।
ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਸੰਤ ਵਿਨੈ ਮੁਨੀ ਜੰਮੂ ਵਾਲੇ, ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ,ਸੰਤ ਪਰਮਜੀਤ ਦਾਸ ਨਗਰ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਧਰਮਪਾਲ ਸ਼ੇਰਗੜ, ਸੰਤ ਜਗੀਰ ਸਿੰਘ ਨੰਦਾਚੌਰ, ਸੰਤ ਮਨਜੀਤ ਦਾਸ ਹਿਮਾਚਲ, ਸੰਤ ਬਲਵੰਤ ਸਿੰਘ ਡਿੰਗਰੀਆਂ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਬੀਬੀ ਕੁਲਦੀਪ ਕੌਰ ਮਹਿਨਾ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਨੇ ਵੀ ਕਥਾ ਗੁਰਮਤਿ ਵਿਚਾਰਾਂ ਰਾਹੀਂ ਸੰਤ ਨਰਾਇਣ ਦਾਸ ਜੀ ਦੇ ਜੀਵਨ ਸਬੰਧੀ ਸੰਗਤਾਂ ਨੂੰ ਜਾਣੂ ਕਰਾਇਆ ।
ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਨੇ ਸੰਤਾਂ ਮਹਾਂਪੁਰਸ਼ਾਂ ਵਲੋੰ ਸਮਾਜ ਲਈ ਕੀਤੇ ਮਹਾਨ ਕਾਰਜਾਂ ਦੀ ਸਰਾਹਨਾ ਕਰਦਿਆਂ ਕਿਹਾ ਉਹ ਸੰਤਾਂ ਮਹਾਂਪੁਰਸ਼ਾਂ ਵਲੋੰ ਲਗਾਈ ਹਰ ਸੇਵਾ ਨੂੰ ਪੂਰੇ ਯਤਨਾਂ ਨਾਲ ਨਿਭਾਉਣਗੇ। ਸੰਤ ਰਮੇਸ਼ ਦਾਸ ਵਲੋੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਵੱਡੀ ਗਿਣਤੀ ਵਿੱਚ ਡੇਰੇ ਦੇ ਸੇਵਾਦਾਰ ਹਾਜਰ ਸਨ।