
ਜਲੰਧਰ 6 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਜਨਵਰੀ 2025 ਵਿੱਚ ਸੀਏ ਫਾਊਂਡੇਸ਼ਨ ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਬੀ.ਕਾਮ ਦੀਆਂ ਵਿਦਿਆਰਥਣਾਂ ਨੇ ਸੀਏ ਪ੍ਰੀਖਿਆ ਪਾਸ ਕੀਤੀ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਗੁਰਸਿਮਰ ਕੌਰ (265/400), ਕਰਮਜੀਤ ਕੌਰ (246/400), ਜੈਸਮੀਨ (245/400), ਤਮੰਨਾ (237/400), ਸਲੋਨੀ (234/400), ਅਮਨਦੀਪ ਕੌਰ (204/400), ਸ਼੍ਰੇਆ (244/400) ਹਿਨਾ (219/400) ਅਤੇ ਪਲਕ (207/400) ਨੇ ਜਨਵਰੀ 2025 ਵਿੱਚ ਹੋਈ ਸੀਏ ਫਾਊਂਡੇਸ਼ਨ ਪਰੀਖਿਆ ਪਹਿਲੇ ਯਤਨ ਵਿੱਚ ਪਾਸ ਕੀਤੀ ਹੈ।
ਇਨਾਂ ਵਿੱਚੋਂ ਤਿੰਨ ਵਿਦਿਆਰਥਣਾਂ ਨੇ ਐਚਐਮਵੀ ਦੇ ਕੈਂਪਸ ਵਿੱਚ ਸੀਏ ਫਾਊਂਡੇਸ਼ਨ ਕਲਾਸਾਂ ਦੀ ਕੋਚਿੰਗ ਹਾਸਲ ਕੀਤੀ ਸੀ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਪੀਜੀ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਐਚਐਮਵੀ ਪ੍ਰਤੀਯੋਗੀ ਪ੍ਰੀਖਿਆ ਹੱਬ ਦੇ ਤਹਿਤ ਸੀਏ ਫਾਊਂਡੇਸ਼ਨ ਕੋਚਿੰਗ ਪ੍ਰਦਾਨ ਕਰ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਸੀਏ ਫਾਊਂਡੇਸ਼ਨ ਕੋਚਿੰਗ ਕਲਾਸਾਂ (ਦਸੰਬਰ 2025) ਦੇ ਅਗਲੇ ਬੈਚ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਲੜਕੇ ਵੀ ਇਸ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਡਾ. ਸੀਮਾ ਖੰਨਾ, ਇੰਚਾਰਜ (9463475134) ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ‘ਤੇ ਵਿਭਾਗ ਮੁਖੀ ਸ਼੍ਰੀਮਤੀ ਮੀਨੂ ਕੋਹਲੀ; ਸ਼੍ਰੀਮਤੀ ਬੀਨੂ ਗੁਪਤਾ ਇੰਚਾਰਜ, ਐਚਐਮਵੀ ਪ੍ਰਤੀਯੋਗੀ ਪ੍ਰੀਖਿਆ ਹੱਬ; ਡਾ. ਸੀਮਾ ਖੰਨਾ, ਇੰਚਾਰਜ, ਸੀਏ ਫਾਊਂਡੇਸ਼ਨ ਕੋਚਿੰਗ ਕਲਾਸਾਂ; ਫੈਕਲਟੀ ਸੀਏ ਰਸ਼ਮੀ ਕਠਪਾਲ ਵੀ ਮੌਜੂਦ ਸਨ।