ਆਮ ਆਦਮੀ ਕਲੀਨਿਕਾਂ ‘ਚ ਫਾਰਮਾਸਿਸਟ ਦੀ ਆਸਾਮੀ ਲਈ ਉਮੀਦਵਾਰਾਂ ਦੀ ਹੋਈ ਇੰਟਰਵਿਊ

0
111

ਆਮ ਆਦਮੀ ਕਲੀਨਿਕਾਂ ‘ਚ ਫਾਰਮਾਸਿਸਟ ਦੀ ਆਸਾਮੀ ਲਈ ਉਮੀਦਵਾਰਾਂ ਦੀ ਹੋਈ ਇੰਟਰਵਿਊ

  • Google+

ਜਲੰਧਰ(ਕਪੂਰ )(10.03.2025) : ਆਮ ਆਦਮੀ ਕਲੀਨਿਕਾਂ ‘ਚ ਫਾਰਮਾਸਿਸਟ ਕੈਟੇਗਰੀ ਦੀਆਂ ਆਸਾਮੀਆਂ ਦੀ ਭਰਤੀ ਲਈ ਮਾਨਯੋਗ ਐਸ.ਡੀ.ਐਮ. ਆਦਮਪੁਰ ਸ਼੍ਰੀ ਵਿਵੇਕ ਕੁਮਾਰ ਮੋਦੀ ਆਈ.ਏ.ਐੱਸ, ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਵੱਲੋਂ ਸੋਮਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਜਲੰਧਰ ਵਿਖੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।ਜ਼ਿਕਰਯੋਗ ਹੈ ਕਿ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਹੋਰ ਆਸਾਨ ਬਣਾਉਣ ਦੇ ਮੱਦੇਨਜ਼ਰ ਜਿਲ੍ਹੇ ਵਿੱਚ 66 ਆਮ ਆਦਮੀ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

  • Google+

ਐਸ.ਡੀ.ਐਮ. ਸ਼੍ਰੀ ਵਿਵੇਕ ਕੁਮਾਰ ਮੋਦੀ ਆਈ.ਏ.ਐੱਸ ਨੇ ਇੰਟਰਵਿਊ ਲਈ ਆਏ ਹੋਏੇ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਟੀਮਾਂ ਤੋਂ ਇੰਟਰਵਿਊ ਪ੍ਰੀਕ੍ਰਿਆ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੀ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਅਤੇ ਇਸ ਕੰਮ ਵਿੱਚ ਕੋਈ ਤਰੁੱਟੀ ਨਾ ਪਾਈ ਜਾਵੇ।

  • Google+

ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਤਿੰਨ ਟੀਮਾਂ ਵੱਲੋਂ ਕਾਊਂਸਲਿੰਗ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਅਤੇ ਕਾਊਂਸਲਿੰਗ ਪ੍ਰੀਕਿਆ ਸੁਚਾਰੂ ਢੰਗ ਨਾਲ ਚੱਲੀ ।ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਫਾਰਮਾਸਿਸਟਾਂ ਦੀਆਂ ਆਸਾਮੀਆਂ ਲਈ 111 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਜਿਨ੍ਹਾ ਵਿੱਚੋਂ 101 ਉਮੀਦਵਾਰਾਂ ਦੀ ਇੰਟਰਵਿਊ ਲਈ ਗਈ, 3 ਉਮੀਦਵਾਰਾਂ ਵੱਲੋਂ ਲੋੜੀਂਦੇ ਮਾਪਦੰਡ ਪੂਰੇ ਨਹੀਂ ਕੀਤੇ ਗਏ ਸਨ ਜਿਸ ਕਰਕੇ ਉਨਹਾਂ ਦੀ ਇੰਟਰਵਿਊ ਨਹੀਂ ਲਈ ਗਈ।ਇੰਟਰਵਿਊ ਦੌਰਾਨ ਮੌਕੇ ‘ਤੇ 7 ਉਮੀਦਵਾਰ ਗੈਰਹਾਜ਼ਰ ਪਾਏ ਗਏ। ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ 17 ਮਾਰਚ 2025 ਨੂੰ ਇਸ ਇੰਟਰਵਿਊ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ।

LEAVE A REPLY