ਦੁਆਪਰ ਯੁੱਗ ਤੋਂ ਕਲਯੁੱਗ ਤੱਕ ਆਉਂਦੇ-ਆਉਂਦੇ ਹੋਲੀ ਦਾ ਤਿਉਹਾਰ ਬਹੁਤ ਬਦਲ ਗਿਆ ਹੈ : ਡਾ ਆਸ਼ੀਸ਼ ਸਰੀਨ

0
7
ਦੁਆਪਰ ਯੁੱਗ

ਹੁਸ਼ਿਆਰਪੁਰ 13 ਮਾਰਚ ( ਤਰਸੇਮ ਦੀਵਾਨਾ ) ਸਾਡੇ ਦੇਸ਼ ਭਾਰਤ ਵਿੱਚ ਇਨ੍ਹੇ ਤਿਉਹਾਰ ਆਉਂਦੇ ਹਨ ਕਿ ਸਾਡੇ ਜੀਵਨ ਵਿੱਚ ਖੁਸ਼ੀਆਂ ਹਮੇਸ਼ਾ ਹੀ ਰਹਿੰਦੀਆਂ ਹਨ । ਹਰ ਇੱਕ ਤਿਉਹਾਰ ਦਾ ਸਬੰਧ ਕਿਸੀ ਪੁਰਾਣਿਕ ਕਥਾ ਨਾਲ ਜੁੜਿਆ ਹੋਇਆ ਹੈ । ਠੀਕ ਉਸੀ ਤਰ੍ਹਾਂ ਨਾਲ “ਹੋਲੀ” ਦਾ ਸਬੰਧ ਦੁਆਪਰ ਯੁਗ ਤੋਂ ਰਾਧਾ-ਕ੍ਰਿਸ਼ਨ ਨਾਲ ਜੁੜਿਆ ਹੋਇਆ ਹੈ । ਇਹ ਰੰਗਾਂ ਦਾ ਤਿਉਹਾਰ ਹੈ ਜਿਸ ਦੇ ਦੁਆਰਾ ਹਰ ਇੱਕ ਦੇ ਜੀਵਨ ਵਿੱਚ ਖੁਸ਼ੀਆ ਆਉਂਦੀਆ ਹਨ ਅਤੇ ਉਨ੍ਹਾਂ ਦਾ ਜੀਵਨ ਰੰਗਾਂ ਦੀ ਖੁਸ਼ਬੂ ਨਾਲ, ਫੁੱਲਾਂ ਦੀ ਖੁਸ਼ਬੂ ਨਾਲ ਮਹਿਕ ਜਾਂਦਾ ਹੈ ਇਹ ਵਿਚਾਰ ਹਿੱਜ ਐਕਸੀਲੈਂਟ ਇੰਸਟੀਚਿਊਟ ਐਂਡ ਕੋਚਿੰਗ ਸੈਂਟਰ ਦੇ ਐਮ ਡੀ ਡਾਕਟਰ ਆਸ਼ੀਸ਼ ਸਰੀਨ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤੇ ਉਹਨਾਂ ਕਿਹਾ ਕਿ ਦੁਆਪਰ ਯੁੱਗ ਤੋਂ ਕਲਯੁੱਗ ਤੱਕ ਆਉਂਦੇ-ਆਉਂਦੇ ਹੋਲੀ ਦਾ ਤਿਉਹਾਰ ਇਨ੍ਹਾਂ ਬਦਲ ਗਿਆ ਹੈ ਕਿ ਮੈ ਕਦੀ ਕਦੀ ਇਹ ਸੋਚਣ ਲਗਦਾ ਹਾਂ ਕਿ ਮੇਰੀ ਤਰ੍ਹਾਂ ਹੀ ਹਰ ਮਨੁੱਖ ਇਹ ਧਾਰਮਿਕ ਤਿਉਹਾਰ ਕਿਉਂ ਨਹੀਂ ਮਨਾਉਂਦਾ ?

ਨੋਜਵਾਨ ਵਰਗ ਇਸ ਦਿਨ ਸੜਕਾਂ ਤੇ ਦੋੜ ਕੇ ਇਨਸਾਨੀਅਤ ਨੂੰ ਭੁੱਲ ਕੇ ਦੂਜਿਆਂ ਦੀ ਸੁੰਦਰਤਾ ਖਰਾਬ ਕਰਦੇ

ਅੱਜ ਹਰ ਇਨਸਾਨ ਦੌਲਤ ਦੇ ਪਿੱਛੇ ਭਜਦਾ ਹੋਇਆ ਇਨਸਾਨ ਨਕਲੀ ਰੰਗਾਂ ਨਾਲ, ਨਕਲੀ ਮਿਠਾਈਆਂ ਨਾਲ ਦੁਜਿਆਂ ਦੀ ਜਿੰਦਗੀ ਬਰਬਾਦ ਕਰ ਰਿਹਾ ਹੈ । ਖੁਸ਼ੀਆਂ ਨੂੰ ਗਮਾਂ ਵਿੱਚ ਬਦਲ ਰਿਹਾ ਹੈ । ਉਹ ਕਿਉਂ ਨਹੀ ਸੋਚ ਪਾਉਂਦਾ ਕਿ ਜੇਕਰ ਉਸਦੀ ਜਿੰਦਗੀ ਬਰਬਾਦ ਹੋ ਗਈ, ਉਸ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ ਤੇ ਉਸਦਾ ਕੀ ਹੋਵੇਗਾ । ਨੋਜਵਾਨ ਵਰਗ ਇਸ ਦਿਨ ਸੜਕਾਂ ਤੇ ਦੋੜ ਕੇ ਇਨਸਾਨੀਅਤ ਨੂੰ ਭੁੱਲ ਕੇ ਦੂਜਿਆਂ ਦੀ ਸੁੰਦਰਤਾ ਖਰਾਬ ਕਰਦੇ ਹੋਏ, ਉਹਨਾਂ ਨੂੰ ਉਮਰ ਭਰ ਦੇ ਲਈ ਅਪਹਾਜ ਬਣਾਉਂਦਾ ਹੋਇਆ , ਕਈਆਂ ਨੂੰ ਮੌਤ ਦੇ ਮੂੰਹ ਵਿੱਚ ਭੇਜਦਾ ਹੋਇਆਂ ਹੋਲੀ ਮਨਾਉਂਦਾ ਹੈ ।

ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਵਰਗ ਕਿਸ ਤਰ੍ਹਾਂ ਹੋਲੀ ਮਨਾਉਣ ਲੱਗ ਪਿਆ ਹੈ ? ਉਸ ਨੂੰ ਸੋਚਣਾ ਹੋਵੇਗਾ ।ਉਹਨਾਂ ਕਿਹਾ ਕਿ ਇਨਸਾਨ ਨੂੰ ਸਮਝਣਾ ਹੋਵੇਗਾ ਕਿ ਅੱਜ ਫਿਰ ਤੋਂ ਸਾਨੂੰ ਰਾਧਾ-ਕ੍ਰਿਸ਼ਨ ਜੀ ਦੀ ਤਰ੍ਹਾਂ, ਬ੍ਰਿਜ ਵਾਸੀਆਂ ਦੀ ਤਰ੍ਹਾਂ ਪਵਿੱਤਰ ਭਾਵਨਾਵਾਂ ਦੇ ਨਾਲ ਕੁਦਰਤੀ ਰੰਗਾਂ ਦੇ ਨਾਲ, ਦੂਜਿਆਂ ਦੀਆ ਖੁਸ਼ੀਆਂ ਦਾ ਧਿਆਨ ਰਖਦੇ ਹੋਏ ਇੱਕ ਦੂਜੇ ਨੂੰ ਤੋਹਫੇ ਦਿੰਦੇ ਹੋਏ ਇਸ ਤਰ੍ਹਾਂ ਹੋਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਇਹ ਹੋਲੀ ਦਾ ਤਿਉਹਾਰ ਤੁਹਾਡੇ ਜੀਵਨ ਵਿੱਚ ਹਮੇਸ਼ਾ ਦੇ ਲਈ ਅਮਰ ਹੋ ਜਾਏ ।

LEAVE A REPLY