
ਗੁਰਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਸ.ਸ), ਜਲੰਧਰ ਜੀ ਵੱਲੋਂ ਨਵੇਂ ਵਿੱਦਿਅਕ ਵਰ੍ਹੇ ਅਧੀਨ ਦਾਖ਼ਲੇ ਸਬੰਧੀ ਇਨਰੋਲਮੈਂਟ ਡਰਾਈਵ ਦਾ ਕੀਤਾ ਆਯੋਜਨ
ਜਲੰਧਰ (ਐਸ.ਕੇ.ਕਪੂਰ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾ.ਗੁਰਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ), ਜਲੰਧਰ ਜੀ ਵੱਲੋਂ ਬਲਾਕ ਨਕੋਦਰ-1,ਨਕੋਦਰ-2 ਅਤੇ ਨੂਰਮਹਿਲ ਅਧੀਨ ਆਉਂਦੇ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦੇ ਹੈੱਡਮਾਸਟਰ/ਹੈੱਡਮਿਸਟ੍ਰੈਸ/ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧ ਚਲਾ ਰਹੇ ਸੀਨੀਅਰ ਅਧਿਆਪਕਾਂ ਦੀ ਸਕੰਸਸਸ ਸ਼ੰਕਰ ਵਿਖੇ ਅਤੇ ਬਲਾਕ ਸ਼ਾਹਕੋਟ-1, ਸ਼ਾਹਕੋਟ-2 ਅਤੇ ਲੋਹੀਆਂ ਖਾਸ ਦੇ ਸਕੂਲ ਮੁੱਖੀਆਂ ਨਾਲ ਸਕੰਸਸਸ ਮਲਸੀਆਂ ਵਿਖੇ ਮੀਟਿੰਗ ਕੀਤੀ ਗਈ ਨਵੇਂ ਵਿੱਦਿਅਕ ਵਰ੍ਹੇ ਅਧੀਨ ਦਾਖ਼ਲੇ ਸਬੰਧੀ Enrollment drive ਦਾ ਆਯੋਜਨ ਕੀਤਾ ਗਿਆ।ਇਸ ਮੌਕੇ ‘ਤੇ ਸਮੂਹ ਬਲਾਕ ਇੰਚਾਰਜਾਂ ਵੱਲੋਂ ਆਪਣੇ ਆਪਣੇ ਬਲਾਕਾਂ ਅਧੀਨ ਸਕੂਲਾਂ ਵਿੱਚ ਬੱਚਿਆਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਨਵੇਂ ਟੀਚਿਆਂ ਬਾਰੇ ਚਾਨਣਾ ਪਾਇਆ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਵੱਲੋਂ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਲਈ ਪ੍ਰੇਰਿਤ ਕੀਤਾ ਗਿਆ
ਵੱਖ-ਵੱਖ ਸਕੂਲ ਮੁੱਖੀਆਂ ਵੱਲੋਂ ਆਪਣੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿੱਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਕਰਨ ਬਾਰੇ ਸੁਝਾਵ ਰੱਖੇ ਗਏ।ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਵੱਲੋਂ ਸਰਕਾਰ ਪਾਸੋਂ ਪ੍ਰਾਪਤ ਗ੍ਰਾਂਟਾਂ ਨਾਲ ਸਕੂਲਾਂ ਵਿੱਚ ਬਣਾਈਆਂ ਗਈਆਂ ਸਾਇੰਸ ਲੈਬਾਂ ਅਤੇ ਖੇਡ ਦੇ ਮੈਦਾਨਾਂ ਅਤੇ ਕਿੱਤਾ ਮੁੱਖੀ ਕੋਰਸਾਂ ਬਾਰੇ ਬੱਚਿਆਂ ਦੀ ਸਕੂਲਾਂ ਵਿੱਚ ਵਿਜਿਟ ਕਰਵਾਉਣ ਲਈ ਅਤੇ ਪ੍ਰੇਰਿਤ ਕਰਨ ਲਈ ਯੋਜਨਾਬੰਦੀ ਕੀਤੀ ਗਈ।ਪ੍ਰਿੰਸੀਪਲ ਕਮਲ ਗੁਪਤਾ ਜੀ ਵੱਲੋਂ ਸਰਕਾਰ ਦੀਆਂ ਨਵੀਆਂ ਸਿੱਖਿਆ ਨੀਤੀਆਂ ਅਧੀਨ ਪੀ.ਐਮ ਸ਼੍ਰੀ ਸਕੂਲਾਂ ਦੇ ਪ੍ਰੋਜੈਕਟਾਂ ਅਤੇ ਨਾਬਾਰਡ ਅਧੀਨ ਸਕੂਲਾਂ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਬਲਾਕ ਇੰਚਾਰਜ ਸ਼੍ਰੀਮਤੀ ਦਮਨਜੀਤ ਕੌਰ, ਰੂਚੀ ਅਹੂਜਾ,ਸ਼ਾਮ ਕੁਮਾਰ,ਜਸਪਾਲਜੀਤ ਕੌਰ,ਸੰਜੀਵ ਕੁਮਾਰ, ਹਰਪ੍ਰੀਤ ਸਿੰਘ ਸੋਂਧੀ ਜੀ ਵੱਲੋਂ ਮੈਡਮ ਡਾ.ਗੁਰਿੰਦਰਜੀਤ ਕੌਰ ਅਤੇ ਸਕੂਲ ਮੁੱਖੀਆਂ ਦਾ ਇਸ ਦਾਖਲਾ ਮੁਹਿੰਮ ਵਿੱਚ ਭਾਗ ਲੈਣ ‘ਤੇ ਧੰਨਵਾਦ ਕੀਤਾ ਗਿਆ।