21 ਅਪ੍ਰੈਲ ਗਦਰ ਪਾਰਟੀ ਦੇ ਸਥਾਪਨਾ ਤੇ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਅਦਾ ਕਰਨਗੇ

0
22
ਗਦਰ ਪਾਰਟੀ

ਜਲੰਧਰ 19 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ 21 ਅਪ੍ਰੈਲ ਗਦਰ ਪਾਰਟੀ ਦੇ ਸਥਾਪਨਾ ਤੇ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਅਦਾ ਕਰਨਗੇ ਤੇ ਆਪਣੇ ਵਿਚਾਰ ਰੱਖਣਗੇ। ਇਸੇ ਪ੍ਰੋਗਰਾਮ ਵਿੱਚ ਨਵੀਂ ਖੇਤੀ ਅਤੇ ਮੰਡੀਕਰਨ ਦੀ ਨੀਤੀ ਉੱਤੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਵਿਚਾਰ ਚਰਚਾ ਹੋਵੇਗੀ। ਜਿਸ ਵਿੱਚ ਕਿਸਾਨ ਸੰਘਰਸ਼ ਦੇ ਆਗੂ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਉਗਰਾਹਾਂ ਆਪਣੇ ਵਿਚਾਰ ਰੱਖਣਗੇ। ਇਸੇ ਤਰ੍ਹਾਂ 5 ਮਈ ਨੂੰ ਕਾਰਲ ਮਾਰਕਸ ਦੇ ਜਨਮ ਦਿਹਾੜੇ ਤੇ ਵਿਚਾਰ ਚਰਚਾ ਵਿੱਚ ਕਮੇਟੀ ਮੈਂਬਰ ਜਗਰੂਪ, ਦਰਸ਼ਨ ਸਿੰਘ ਖਟਕੜ, ਡਾਕਟਰ ਪਰਮਿੰਦਰ, ਸੁਖਵਿੰਦਰ ਸਿੰਘ ਸੇਖੋਂ ਤੇ ਹਰਵਿੰਦਰ ਭੰਡਾਲ ਹਿੱਸਾ ਲੈਣਗੇ।

ਪ੍ਰਧਾਨ ਨੇ ਕਿਹਾ ਇਹ ਦੋਵੇਂ ਪ੍ਰੋਗਰਾਮ ਹਿੰਦੁਸਤਾਨ ਦੇ ਅਜਿਹੇ ਹਾਲਾਤਾਂ ਵਿੱਚ ਹੋ ਰਹੇ ਹਨ ਜਦੋਂ ਕੇਂਦਰ ਦੀ ਬੀਜੇਪੀ ਹਕੂਮਤ ਵੱਲੋਂ ਦੇਸ਼ ਵਿੱਚ ਫਿਰਕੂ ਪੱਤਾ ਖੇਡਿਆ ਜਾ ਰਿਹਾ ਹੈ ਅਤੇ ਜੰਗਲਾਂ ਵਿੱਚ ਵਸਦੇ ਆਦਿਵਾਸੀਆਂ ਨੂੰ ਆਪਣੇ ਪਿੰਡਾਂ ਤੋਂ ਉਜਾੜ ਕੇ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਜੰਗਲਾਂ ਦੇ ਕੁਦਰਤੀ ਖਣਿਜ ਪਦਾਰਥਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਭਾਵੇਂ ਪਿਛਲੇ ਸਮੇਂ ਵਿੱਚ ਇੱਕ ਵਾਰ ਕਿਸਾਨਾਂ ਨੇ ਦਿੱਲੀ ਦੇ ਬਾਰਡਰ ਤੇ ਸੰਘਰਸ਼ ਲੜ ਕੇ ਸਰਕਾਰ ਵੱਲੋਂ ਜ਼ਮੀਨ ਕਾਰਪੋਰੇਟਾਂ ਨੂੰ ਦੇਣ ਤੋਂ ਬਚਾ ਲਿਆ ਹੈ ਪਰ ਇਸ ਵਕਤ ਵੀ ਸਰਕਾਰ ਵਿੰਗੇ ਟੇਡੇ ਤਰੀਕੇ ਨਾਲ ਜ਼ਮੀਨ ਕਾਰਪੋਰੇਟਾਂ ਦੇਣ ਦੀਆਂ ਚਾਲਾਂ ਚੱਲ ਰਹੀ ਹੈ। ਆਹੁਦੇਦਾਰਾਂ ਦੀ ਮੀਟਿੰਗ ਤੋਂ ਬਾਅਦ ਇੰਗਲੈਂਡ ਤੋਂ ਆਏ ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ, ਭਗਵੰਤ ਸਿੰਘ ਲੁਧਿਆਣਾ, ਸੁਰਿੰਦਰ ਵਿਰਦੀ, ਅਵਤਾਰ ਸਿੰਘ ਤਾਰੀ, ਜਸਬੀਰ ਸਿੰਘ ਛੀਰਾ ਜੌਹਲ ਜੰਡਿਆਲਾ ਵੱਲੋਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਹਮਦਰਦਾਂ ਨਾਲ ਵੱਖਰੀ ਵਿਚਾਰ ਚਰਚਾ ਹੋਈ।

ਇੰਗਲੈਂਡ ਦੇ ਹਾਲਾਤ ਕਮੇਟੀ ਮੈਂਬਰ ਨੇ ਸੁਣੇ ਤੇ ਹਿੰਦੁਸਤਾਨ ਦੇ ਹਾਲਾਤਾਂ ਬਾਰੇ ਦੱਸਿਆ ਗਿਆ। ਇੰਗਲੈਂਡ ਵਿੱਚੋਂ ਆਏ ਡੈਪੂਟੇਸ਼ਨ ਨੇ ਚਿੰਤਾ ਜ਼ਾਹਰ ਕੀਤੀ ਕਿ ਗ਼ਦਰੀ ਦੇਸ਼ ਭਗਤਾਂ ਦੇ ਵਿਚਾਰਾਂ ਦਾ ਦੇਸ਼ ਵਿੱਚ ਫੈਲਾਅ ਹੋਣ ਦੀ ਬਜਾਏ ਘੱਟ ਰਿਹਾ ਹੈ। ਇਸ ਮੌਕੇ ਤੇ ਕਮੇਟੀ ਮੈਂਬਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ, ਮੀਤ ਸਕੱਤਰ ਚਾਰੰਜੀ ਲਾਲ ਕੰਗਣੀਵਾਲ, ਦੇਸ ਰਾਜ ਨਈਅਰ, ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ ਅਤੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਹਾਜ਼ਰ ਸਨ।

LEAVE A REPLY