ਨਗਰ ਨਿਗਮ ਜਲੰਧਰ ਦੇ ਬਜਟ ਨਾਲ ਖੁੱਲ੍ਹਣਗੇ ਸ਼ਹਿਰ ਦੇ ਵਿਕਾਸ ਦੇ ਨਵੇਂ ਰਾਹ : ਮਹਿੰਦਰ ਭਗਤ

0
120
ਨਗਰ ਨਿਗਮ ਜਲੰਧਰ

ਜਲੰਧਰ 21 ਮਾਰਚ (ਜਸਵਿੰਦਰ ਸਿੰਘ ਆਜ਼ਾਦ)- ਨਗਰ ਨਿਗਮ ਜਲੰਧਰ ਦੇ 7ਵੇਂ ਹਾਊਸ ਦੀ ਫੁੱਲ ਬੈਠਕ, ਜੋ ਸਥਾਨਕ ਰੈਡ ਕਰਾਸ ਭਵਨ ਵਿਖੇ ਹੋਈ, ਵਿੱਚ ਵਿੱਤੀ ਸਾਲ 2025-26 ਲਈ 531.43 ਕਰੋੜ ਦਾ ਬਜਟ ਪੇਸ਼ ਕੀਤਾ ਗਿਆ।

ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਇਸ ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੇਅਰ ਵਿਨੀਤ ਧੀਰ ਨੇ ਆਪਣੇ ਬਜਟ ਵਿੱਚ ਕੁਝ ਵਿਸ਼ੇਸ਼ ਐਲਾਨ ਕੀਤੇ ਹਨ, ਜਿਨ੍ਹਾਂ ਦਾ ਪ੍ਰਭਾਵ ਜਲਦ ਦੇਖਣ ਨੂੰ ਮਿਲੇਗਾ।

ਸ਼੍ਰੀ ਭਗਤ ਨੇ ਕਿਹਾ ਕਿ ਇਸ ਬਜਟ ਵਿੱਚ ਜਲੰਧਰ ਦੀ ਹਰ ਸਮੱਸਿਆ ਨੂੰ ਵਿਸ਼ੇਸ਼ ਤਵਜੋਂ ਦਿੰਦੇ ਹੋਏ ਕੰਮ ਕੀਤਾ ਗਿਆ ਹੈ, ਫਿਰ ਚਾਹੇ ਉਹ ਕੂੜੇ ਦੀ ਸਮੱਸਿਆ ਹੋਵੇ, ਜਾਂ ਫਿਰ ਸੀਵਰੇਜ, ਸਟ੍ਰੀਟ ਲਾਈਟਾਂ, ਸੜਕਾਂ, ਗਲੀਆਂ ਦੇ ਨਿਰਮਾਣ, ਪੀਣ ਵਾਲੇ ਪਾਣੀ ਦੀ ਮੁਸ਼ਕਿਲ ਜਾਂ ਫਿਰ ਨਗਰ ਨਿਗਮ ਲਈ ਨਵੀਂ ਭਰਤੀ ਦੀ। ਉਨ੍ਹਾਂ ਕਿਹਾ ਕਿ ਮੇਅਰ ਵੱਲੋਂ ਪੇਸ਼ ਬਜਟ ਆਮ ਆਦਮੀ ਪਾਰਟੀ ਦੀਆਂ ਨੀਤੀਆਂ ’ਤੇ ਚੱਲਦੇ ਹੋਏ ਸ਼ਹਿਰ ਦੇ ਚਹੁੰਮੁਖੀ ਵਿਕਾਸ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਬਜਟ ਦਾ ਅਸਰ ਕੁਝ ਹੀ ਮਹੀਨਿਆਂ ਵਿੱਚ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਸ਼ਹਿਰ ਦੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।

LEAVE A REPLY