
ਸੀਬੀਐਸਈ ਦਸਵੀਂ ਜਮਾਤ ਵਿੱਚ 99% ਨੰਬਰ ਲੈ ਕੇ ਸੁਖਲੀਨ ਕੌਰ ਨੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ
ਜਲੰਧਰ (ਕਪੂਰ): ਸੀਬੀਐਸਈ ਦੇ ਐਲਾਨੇ ਨਤੀਜਿਆਂ ਵਿੱਚ ਸੁਖਲੀਨ ਕੌਰ ਪੁੱਤਰੀ ਸਰਦਾਰ ਕੇਵਲ ਸਿੰਘ ਹੁੰਦਲ (ਸਟੇਟ ਐਵਾਰਡੀ ਅਧਿਆਪਕ)ਤੇ ਮਨਦੀਪ ਕੌਰ ਹੁੰਦਲ ਇੰਗਲਿਸ਼ ਮਿਸਟਰੈਸ ਨੇ ਦਸਵੀਂ ਜਮਾਤ ਵਿੱਚ 99% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਸ੍ਰੀ ਚੈਤੰਨਿਆ ਟੈਕਨੋ ਸਕੂਲ ਮਲਸੀਆਂ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ।
ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੀ ਮਿਹਨਤ, ਮਾਪਿਆਂ ਦੀ ਅਗਵਾਈ ਅਤੇ ਆਪਣੀ ਮਿਹਨਤ ਨੂੰ ਦਿੰਦੀ ਹੈ ।ਜ਼ਿਕਰਯੋਗ ਹੈ ਕਿ ਸੁਖਲੀਨ ਕੌਰ ਨੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਦੀਆਂ ਉੱਤਰੀ ਭਾਰਤ ਦੀਆਂ ਬ੍ਰਾਂਚਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਇਸ ਮੌਕੇ ਈ ਟੀ ਟੀ ਅਧਿਆਪਕ ਯੂਨੀਅਨ ਜਲੰਧਰ ਵੱਲੋਂ ਵੀ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ।