ਗਰਮੀ ਦੀ ਛੁੱਟੀਆਂ ਤੋਂ ਬਾਅਦ ਕੱਲ ਸਕੂਲਾਂ ਵਿੱਚ “ਆਓ ਸਕੂਲ ਚਲੀਏ” ਜਸ਼ਨ ਮਨਾਇਆ ਜਾਵੇਗਾ:-ਜਿਲਾ ਸਿੱਖਿਆ ਅਧਿਕਾਰੀ(ਐ) ਜਲੰਧਰ ਸ੍ਰੀਮਤੀ ਹਰਜਿੰਦਰ ਕੌਰ

0
8

ਗਰਮੀ ਦੀ ਛੁੱਟੀਆਂ ਤੋਂ ਬਾਅਦ ਕੱਲ ਸਕੂਲਾਂ ਵਿੱਚ “ਆਓ ਸਕੂਲ ਚਲੀਏ” ਜਸ਼ਨ ਮਨਾਇਆ ਜਾਵੇਗਾ:-ਜਿਲਾ ਸਿੱਖਿਆ ਅਧਿਕਾਰੀ(ਐ) ਜਲੰਧਰ ਸ੍ਰੀਮਤੀ ਹਰਜਿੰਦਰ ਕੌਰ

  • Google+

ਜਲੰਧਰ(ਕਪੂਰ): ਪੰਜਾਬ ਰਾਜ ਦੇ ਸਕੂਲਾਂ ਵਿੱਚ ਕੱਲ ਪਹਿਲੀ ਜੁਲਾਈ ਤੋਂ ਗਰਮੀ ਦੀ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ ਰਹੇ ਹਨ ਜਿਸ ਤਹਿਤ “ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ” ਦੀ ਹਦਾਇਤਾਂ ਅਨੁਸਾਰ ਕੱਲ ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਦੋਰਾਨ “ਆਓ ਸਕੂਲ ਚਲੀਏ” ਪ੍ਰੋਗਰਾਮ ਮਨਾਇਆ ਜਾਵੇਗਾ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਹਰਜਿੰਦਰ ਕੌਰ ਜੀ ਨੇ ਦੱਸਿਆ ਸਰਕਾਰ ਦੀ ਹਦਾਇਤਾਂ ਅਨੁਸਾਰ ਕੱਲ ਸਕੂਲ ਦਾ ਪਹਿਲਾ ਦਿਨ ਤਿਉਹਾਰਾਂ ਵਾਂਗ ਮਨਾਇਆ ਜਾਏਗਾ ਤਾਂ ਜੋ ਵਿਦਿਆਰਥੀਆਂ ਦੀ ਗਰਮੀ ਦੀ ਛੁੱਟੀਆਂ ਤੋਂ ਬਾਅਦ ਵਾਪਸੀ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਵੇ । ਉਹਨਾਂ ਕਿਹਾ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇਕ ਦਿਨ ਪਹਿਲਾਂ ਜਾ ਕੇ ਬੱਚਿਆਂ ਦੇ ਸਵਾਗਤ ਲਈ ਸਕੂਲ ਨੂੰ ਸਜਾਉਣ ਅਤੇ ਜਰੂਰੀ ਪ੍ਰਬੰਧ ਮੁਕੰਮਲ ਕਰਨ। ਉਹਨਾਂ ਕਿਹਾ ਕਿ ਇਸ ਦੋਰਾਨ ਸਕੂਲ ਦੇ ਬੁਲਟਿਨ ਬੋਰਡ ਬੋਰਡ ਤਿਆਰ ਕੀਤਾ ਜਾਵੇਗਾ ,ਜਿਸ ਤੇ ਬੱਚਿਆ ਨੂੰ ਉਤਸਾਹਿਤ, ਸਾਰਥਕ ਅਤੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਵਿਚਾਰ ਲਗਾਏ ਜਾਣ। ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਪੂਰੇ ਦਿਨ ਖੇਡਾਂ, ਕਥਾ ਕਹਾਣੀਆਂ, ਕਲਾਤਮਕ ਅਤੇ ਚਿਤਰਕਲਾ ਆਦਿ ਗਤੀਵਿਧੀਆਂ ਕਰਵਾਈਆਂ ਜਾਣ। ਇਹ ਗਤੀਵਿਧੀਆਂ ਬੱਚਿਆਂ ਨੂੰ ਵਾਪਸ ਖੁਸ਼ੀ ਖੁਸ਼ੀ ਸਕੂਲ ਆਉਣ ਪ੍ਰੇਰਿਤ ਕਰੇਗੀ।ਬੱਚਿਆਂ ਦੁਆਰਾ ਛੁੱਟੀਆਂ ਦੇ ਦੌਰਾਨ ਆਪਣੀ ਯਾਦਾਂ ਨੂੰ ਸਕੂਲ ਚ ਵਿੱਚ ਸਾਂਝਾ ਕੀਤਾ ਜਾਵੇਗਾ । ਇਹ ਗਤੀਵਿਧੀਆਂ ਸਕੂਲ ਵਿੱਚ ਸੁਖਾਵਾਂ ਮਾਹੌਲ ਬਣਾਉਣ ਅਤੇ ਬੱਚਿਆਂ ਨੂੰ ਸਕੂਲ ਅਤੇ ਪੜ੍ਹਾਈ ਦੇ ਨਾਲ ਜੋੜੇ ਰੱਖਣਗੀਆਂ ।

LEAVE A REPLY