
ਦੋ ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਹੌਇਆ ਸਮਾਪਨ
ਸੰਗਲ ਸੋਹਲ ਸਕੂਲ ਹਰ ਵਾਰ ਦੀ ਤਰ੍ਹਾਂ ਇਸ ਸਾਲ ਦੀ ਰਿਹਾ ਅਵੱਲ
ਜਲੰਧਰ (ਕਪੂਰ):- ਪੰਜਾਬ ਸਰਕਾਰ ਜਿੱਥੇ ਬੱਚਿਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕ ਰਹੀ ਹੈ। ਉਸ ਦੇ ਨਾਲ ਨਾਲ ਬੱਚਿਆ ਵਿੱਚ ਖੇਡ ਰੂਚੀ ਪੈਦਾ ਕਰਨ ਲਈ ਪ੍ਰਾਇਮਰੀ ਪੱਧਰ ਤੋਂ ਖੇਡ ਮੁਕਬਲੇ ਕਰਵਾ ਰਹੀ ਹੈ, ਤਾਂ ਜੌ ਬੱਚੇ ਵੱਡੇ ਹੋ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਨ।
ਸ਼੍ਰੀਮਤੀ ਹਰਜਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਸਿੱਖਿਆ ਅਫਸਰ ਪੱਛਮੀ -2 ਸ਼੍ਰੀ ਬੀ ਕੇ ਮਹਿਮੀ ਦੀ ਰਹਿਨੁਮਾਈ ਹੇਠ ਅਤੇ ਸੈਂਟਰ ਬਸਤੀ ਬਾਵਾ ਖੇਲ ਦੇ ਮੁੱਖੀ ਸ੍ਰੀ ਦਵਿੰਦਰ ਕੁਮਾਰ ਦੀ ਅਗਵਾਈ ਅਧੀਨ ਸੈਂਟਰ ਬਸਤੀ ਬਾਵਾ ਖੇਲ ਦੀਆਂ ਦੋ ਰੋਜ਼ਾ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਯੋਜਨ ਸੰਗਲ ਸੋਹਲ ਦੇ ਪ੍ਰਾਇਮਰੀ ਸਕੂਲ ਵਿੱਖੇ ਕਾਰਵਾਈਆਂ ਗਿਆ।
ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਐ)ਖੇਡਾਂ ਦੇ ਪਹਿਲੇ ਦਿਨ ਮੁੰਡਿਆ ਦੀ ਖੇਡਾਂ ਕਰਵਾਇਆ ਗਇਆ ਜਿਸ ਵਿੱਚ. 50 ਮੀਟਰ ਦੌੜਾਂ ਵਿੱਚ ਰਿਸ਼ੀਰਾਜ ,100 ਮੀਟਰ ਦੌੜਾਂ ਵਿੱਚ ਵਰਿੰਦਰ ਅਤੇ 200 ਮੀਟਰ ਦੌੜਾਂ ਵਿੱਚ ਅਤੁਲ ,ਲੰਬੀ ਛਾਲ ਵਿੱਚ ਅਤੁਲ, ਕੁਸ਼ਤੀਆਂ ਵਿੱਚ ਸ਼ਾਨ ਅਤੇ ਮੰਗੂ ਜਿਮਨਾਸਟਿਕ ਵਿੱਚ ਵਰਿੰਦਰ ਸਾਹਨੀ , ਯੋਗਾ ਵਿੱਚ ਅੰਕਿਤ ਅਤੇ ਗੋਲਾ ਸੁੱਟਣ ਵਿੱਚ ਵਰਿੰਦਰ ਪਹਿਲੇ ਸਥਾਨ ਤੇ ਰਹੇ। ਦੂਸਰੇ ਦਿਨ ਕੁੜੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ 50 ਮੀਟਰ ਦੌੜ ਵਿੱਚ ਮੁਸਕਾਨ 100 ਮੀਟਰ ਦੌੜ ਵਿੱਚ ਜਸਮੀਤ ਅਤੇ 200 ਮੀਟਰ ਸਮਰੀਤਾ ,ਯੋਗਾ ਵਿੱਚ ਮੁਸਕਾਨ, ਜਿਮਨਾਸਟਿਕ ਵਿੱਚ ਰਜੀਨਾ ਅਤੇ ਲੰਬੀ ਛਾਲ ਵਿੱਚ ਅੰਜਲੀ ਪਹਿਲੇ ਸਥਾਨ ਤੇ ਰਹੀਆਂ।ਇਸ ਮੌਕੇ ਸੈਂਟਰ ਮੁੱਖੀ ਦਵਿੰਦਰ ਕੁਮਾਰ ਨੇ ਕਿਹਾ ਬੱਚਿਆ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਬਹੁਤ ਜਰੂਰੀ ਹੈ। ਸਾਰੇ ਬੱਚਿਆ ਨੂੰ ਖੇਡਾਂ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।
ਇਸ ਮੌਕੇ ਆਧਿਆਪਕ ਸ਼ਰਵਨ ਸਿੰਘ,ਸੰਜੀਵ ਕਪੂਰ, ਸਾਰਿਕਾ ਅਮਨਪ੍ਰੀਤ ਕੌਰ, ਸਵਿਤਾ, ਮੀਨਾਕਸ਼ੀ,ਨਿਸ਼ਾ ਨਾਗਪਾਲ ,ਹਰਸ਼ ਕੁਮਾਰ, ਪ੍ਰਿਯੰਕਾ, ਪੱਲਵੀ ਗੁਪਤਾ, ਰੀਨਾ, ਪ੍ਰਬਪ੍ਰੀਤ, ਰਜਿੰਦਰ ਕੌਰ, ਰਜਿੰਦਰ ਕੌਰ ਦਵਿੰਦਰ ਅਤੇ ਹੋਰ ਵੱਖ ਵੱਖ ਸਕੂਲਾਂ ਤੋਂ ਆਏ ਆਧਿਆਪਕ ਅਤੇ ਕਾਫੀ ਸੰਖਿਆ ਵਿੱਚ ਪਿੰਡ ਵਾਲੇ ਅਤੇ ਆਸੇ ਪਾਸੇ ਤੋਂ ਆਏ ਲੋਕ ਮੋਜੂਦ ਸਨ।