ਪੁਰਾਣੀ ਪੈਨਸ਼ਨ ਲਈ ਈਟੀਟੀ ਅਧਿਆਪਕ ਯੂਨੀਅਨ ਨੇ ਕੀਤਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ

0
2

ਪੁਰਾਣੀ ਪੈਨਸ਼ਨ ਲਈ ਈਟੀਟੀ ਅਧਿਆਪਕ ਯੂਨੀਅਨ ਨੇ ਕੀਤਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ

  • Google+

ਜਲੰਧਰ ‘ਚ ਸੂਬਾ ਲੀਡਰਸ਼ਿੱਪ ਕਨਵੈਨਸ਼ਨ ਕਰਕੇ ਉਲੀਕੀ ਰੂਪ ਰੇਖਾ

ਜੰਥੇਬੰਦੀ ਰੈਗੂਲਰ ਭਰਤੀ ਤੇ ਸਿੱਖਿਆ ਵਿਭਾਗ ਲੈਣ ਤੋਂ ਬਾਅਦ ਤੀਸਰਾ ਨਵਾਂ ਇਤਿਹਾਸ ਸਿਰਜਣ ਦੇ ਰੋਹ ‘ਚ

  • Google+

ਜਲੰਧਰ, (ਕਪੂਰ)5 ਅਕਤੂਬਰ: ਪੰਜਾਬ ਦੀ ਸੱਤਾਧਾਰੀ ਸਰਕਾਰ ਵੱਲੋਂ ਰਾਜ ਦੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਈ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ, ਕੈਬਨਿਟ ਵਿੱਚ ਏਜੰਡਾ ਪਾਸ ਕਰਨ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵੀ ਇਸ ਨੂੰ ਅਮਲੀ ਜਾਮਾ ਨਾ ਪਹਿਨਾਉਣ ਦੇ ਰੋਸ ਵਜੋਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਸਰਕਾਰ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਮੀਡੀਆ ਦੀ ਧਰਤੀ ਜਲੰਧਰ ਵਿਖੇ ਜੰਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਲੀਡਰਸ਼ਿੱਪ ਕਨਵੈਨਸ਼ਨ ਦੌਰਾਨ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਪੂਰੀ ਵਿਉਂਤਬੰਦੀ ਉਲੀਕੀ।

  • Google+

ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਜੰਥੇਬੰਦੀ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਸਰਕਾਰ ਦੇ ਮੂੰਹ ਵੱਲ ਵੇਖ ਰਹੀ ਸੀ, ਇਸ ਸਮੇਂ ਦੌਰਾਨ ਉਹ ਪੂਰੀ ਤਰ੍ਹਾਂ ਸ਼ਾਂਤ ਸੀ, ਕਿਉਂ ਕਿ ਉਨ੍ਹਾਂ ਨੇ ਅਤੇ ਪੰਜਾਬ ਦੇ ਮੁਲਾਜ਼ਮਾਂ ਨੇ ਇਹ ਸਰਕਾਰ ਆਪਣੇ ਹੱਥੀ ਬਣਾਈ ਸੀ, ਪ੍ਰੰਤੂ ਹੁਣ ਲੋਕਾਂ ਦਾ ਸਬਰ ਦਾ ਪਿਆਲਾ ਭਰ ਚੁੱਕਾ ਹੈ ਹੁਣ ਉਹ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ। ਜੰਥੇਬੰਦੀ ਨੇ ਆਪਣੇ ਸੰਘਰਸ਼ ਦਾ ਆਗਾਜ਼ ਤਰਨਤਾਰਨ ਦੀ ਜ਼ਿਮਨੀ ਚੌਣ ਤੋਂ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਲਕੇ ਦੇ ਹਰ ਪਿੰਡ ਹਰ ਵਾਰਡ ਦੀ ਸ਼ਨਾਖਤ ਕਰ ਲਈ ਹੈ। ਇੱਥੋਂ ਤੱਕ ਕਿ ਉਸ ਪਿੰਡ ਵਿੱਚ ਕਿੰਨੇ ਮੁਲਾਜ਼ਮ, ਕਿੰਨੇ ਰਿਸ਼ਤੇਦਾਰ, ਕਿੰਨੇ ਸਾਕ-ਸਬੰਧੀ, ਕਿੰਨੇ ਬੀਐੱਲਓ ਆਦਿ ਹਨ। ਉਹ ਡੋਰ ਟੂ ਡੋਰ ਮੁਹਿੰਮ ਵਿੱਢ ਕੇ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਨਗੇ। ਇਸ ਦੀ ਸ਼ੁਰੂਆਤ ਜੰਥੇਬੰਦੀ 19 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੰਗ ਪੱਤਰ ਕਮ ਅਲਟੀਮੇਟਮ ਦੇ ਕੇ ਕਰਨਗੇ। ਜੇਕਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਪਿੰਡ-ਪਿੰਡ, ਹਰ ਚੌਂਕ, ਹਰ ਮਹੱਲੇ, ਹਰ ਵਾਰਡ ਵਿੱਚ ਪੋਸਟਰ ਲਗਾ ਕੇ, ਜਾਗੋ ਮਸ਼ਾਲ ਮਾਰਚ ਕੱਢ ਕੇ ਉਹ ਇੱਕ ਲੋਕ ਅਵਾਜ਼ ਬਣਾ ਦੇਣਗੇ ਕਿ ਜੇਕਰ 5 ਸਾਲ ਵਾਲਾ ਐਮਐਲਏ ਪੈਨਸ਼ਨ ਲੈ ਸਕਦਾ ਹੈ ਤਾਂ ਫਿਰ 58 ਸਾਲ ਨੌਕਰੀ ਕਰਨ ਵਾਲਾ ਮੁਲਜ਼ਮ ਕਿਉਂ ਨਹੀਂ। ਇਸ ਸਬੰਧੀ ਜੰਥੇਬੰਦੀ ਨੇ ਰਾਜ ਭਰ ਦੇ ਈਟੀਟੀ ਅਧਿਆਪਕਾਂ ਦੀਆਂ ਜ਼ਿਲ੍ਹਾ ਵਾਇਜ਼ ਡਿਊਟੀਆਂ ਲਗਾ ਦਿੱਤੀਆ ਹਨ। ਕਨਵੈਨਸ਼ਨ ਦੌਰਾਨ ਲੀਡਰਸ਼ਿੱਪ ਨੇ ਆਉਂਦੀਆਂ ਚੋਣ ਰਿਹਾਰਸਲਾਂ ਦੌਰਾਨ ਅਤੇ ਪੋਲਿੰਗ ਬੂਥ ਦੌਰਾਨ ਹਰ ਮੁਲਾਜ਼ਮ ਦੀ ਜੇਬ ਤੇ “ਨੋ ਓਲਡ ਪੈਨਸ਼ਨ ਨੋ ਵੋਟ” ਮੁਹਿੰਮ ਦਾ ਵੀ ਐਲਾਨ ਕੀਤਾ। ਇਸ ਮੁਹਿੰਮ ਨੂੰ ਵੀ ਹਰ ਘਰ ਦੇ ਦਰਵਾਜੇ ਤੇ ਲੈ ਕੇ ਜਾਣ ਦੀ ਰੂਪ ਰੇਖਾ ਉਲੀਕੀ। ਅੱਜ ਦੀ ਕਨਵੈਨਸ਼ਨ ਦੌਰਾਨ ਪੁਰਾਣੀ ਪੈਨਸ਼ਨ ਦੀ ਸ਼ੁਰੂਆਤ ਜਸਵਿੰਦਰ ਸਿੰਘ ਸਿੱਧੂ ਨੇ ਰਿਟਾਇਰ ਹੋਏ ਆਗੂ ਸੋਮਨਾਥ ਹੁਸ਼ਿਆਰਪੁਰ ਨੂੰ ਪਹਿਲਾਂ ਕੀਤੀ ਸਰਵਿਸ ਤਹਿਤ ਪੁਰਾਣੀ ਪੈਨਸ਼ਨ ਦਾ ਸਰਕਾਰ ਤੋਂ ਪੱਤਰ ਦਿਵਾ ਕੇ ਕੀਤੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਵੇਂ ਪੰਜਾਬ ਵਿੱਚ ਪਹਿਲਾਂ ਤੋਂ ਹੀ ਪੁਰਾਣੀ ਪੈਨਸ਼ਨ ਲਈ ਬਹੁਤ ਸਾਰੀਆਂ ਜੰਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਪਰ ਹੁਣ ਜਦੋਂ ਇਹ ਈਟੀਟੀ ਅਧਿਆਪਕ ਯੂਨੀਅਨ ਮੈਦਾਨ ਵਿੱਚ ਨਿੱਤਰ ਚੁੱਕੀ ਹੈ, ਤਾਂ ਸਰਕਾਰ ਨੂੰ ਜ਼ਰੂਰ ਮੰਥਨ ਕਰਨਾ ਪਵੇਗਾ। ਕਿਉਂ ਕਿ ਇਹ ਉਹ ਜੰਥੇਬੰਦੀ ਹੈ, ਜਿੰਨ੍ਹਾਂ ਪਹਿਲਾਂ ਠੇਕੇਦਾਰੀ ਪ੍ਰਥਾ ਨੂੰ ਤੋੜ ਕੇ ਰੈਗੂਲਰ ਭਰਤੀ, ਫਿਰ 73 ਵੀਂ ਧਾਰਾਂ ਨੂੰ ਤੋੜ ਕੇ ਸਿੱਖਿਆ ਵਿਭਾਗ ਵਿੱਚ ਵਾਪਸੀ ਕਰਵਾ ਕੇ ਇਤਿਹਾਸ ਸਿਰਜਿਆ ਸੀ, ਹੁਣ ਉਹ ਇਸ ਨਵੇਂ ਇਤਿਹਾਸ ਨੂੰ ਦੁਹਰਾਉਣ ਤੋਂ ਪਿੱਛੇ ਨਹੀਂ ਹਟਣਗੇ। ਕਨਵੈਨਸ਼ਨ ਦੌਰਾਨ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਉਂਕਾਰ ਸਿੰਘ ਗੁਰਦਾਸਪੁਰ, ਮੇਜ਼ਮਾਨ ਜ਼ਿਲ੍ਹੇ ਜਲੰਧਰ ਦੇ ਪ੍ਰਧਾਨ ਕੇਵਲ ਸਿੰਘ ਹੁੰਦਲ ਅਤੇ ਸੂਬਾ ਕਮੇਟੀ ਮੈਂਬਰ ਸ਼ਿਵਰਾਜ ਸਿੰਘ ਜਲੰਧਰ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਮਰਨ ਵਰਤ ਤੇ ਬੈਠੇ ਆਗੂ ਲਖਵੀਰ ਸਿੰਘ ਬੋਹਾ, ਪਰਮਜੀਤ ਸਿੰਘ ਮਾਨ ਲੁਧਿਆਣਾ, ਵਿਪਨ ਲੋਟਾ ਫਿਰੋਜ਼ਪੁਰ, ਕੁਲਵਿੰਦਰ ਜਹਾਂਗੀਰ ਸੰਗਰੂਰ, ਮਨਜੀਤ ਰਾਏ ਮੋਗਾ, ਕਰਮਜੀਤ ਬੈਂਸ ਰੋਪੜ, ਗੁਰਜੀਤ ਘਨੌਰ ਸੰਗਰੂਰ, ਸੋਮਨਾਥ ਹੁਸ਼ਿਆਰਪੁਰ ਹਾਜ਼ਰ ਸਨ। ਕਨਵੈਨਸ਼ਨ ਦੌਰਾਨ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਬਲਾਕ ਅਤੇ ਜ਼ਿਲ੍ਹਾ ਲੀਡਰਸ਼ਿੱਪ ਵਿੱਚ ਅਥਾਹ ਜ਼ੋਸ਼ ਵੇਖਣ ਨੂੰ ਮਿਲਿਆ। ਇਸ ਦੌਰਾਨ ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਗੁਰਪ੍ਰੀਤ ਬਰਾੜ ਮੁਕਤਸਰ, ਧਰਿੰਦਰ ਬੱਧਣ ਨਵਾਂਸ਼ਹਿਰ, ਸ਼ਿਵ ਰਾਣਾ ਮੋਹਾਲੀ, ਖੁਸ਼ਵਿੰਦਰ ਬਰਾੜ ਮਾਨਸਾ, ਗੁਰਿੰਦਰ ਸਿੰਘ ਗੁਰਮ ਫਤਿਹਗੜ੍ਹ ਸਾਹਿਬ, ਮੇਜਰ ਸਿੰਘ ਪਟਿਆਲਾ, ਵਰਿੰਦਰ ਅਮਰ ਫਰੀਦਕੋਟ, ਸਤਨਾਮ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਸ਼੍ਰੀ ਅੰਮ੍ਰਿਤਸਰ, ਅਜਮੇਰ ਸਿੰਘ ਜਲੰਧਰ ਹਾਜ਼ਰ ਸਨ। ਅੱਜ ਦੀ ਕਨਵੈਨਸ਼ਨ ਦੌਰਾਨ ਜ਼ਿਲਾ ਕਪੂਰਥਲਾ ਦਾ ਪ੍ਰਧਾਨ ਜਸਪਾਲ ਸਿੰਘ ਨੂੰ ਬਣਾਇਆ ਗਿਆ।

LEAVE A REPLY