
ਜਿਲਾ ਜਲੰਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਪਿੰਡ ਅਠੌਲੇ (ਜਲੰਧਰ )ਵਿਖੇ ਹੋਈ ਸ਼ਾਨਦਾਰ ਸ਼ੁਰੂਆਤ
ਜਲੰਧਰ (ਕਪੂਰ) ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਜਲੰਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਦੀ ਸ਼ਾਨਦਾਰ ਸ਼ੁਰੂਆਤ ਪਿੰਡ ਅਠੌਲਾ ਵਿਖੇ ਵਿਧਾਇਕ ਸ.ਬਲਕਾਰ ਸਿੰਘ ਦੁਆਰਾ ਕੀਤੀ ਗਈ ।
ਉਹਨਾਂ ਕਿਹਾ ਜਿੱਥੇ ਖੇਡਾਂ ਸ਼ਰੀਰਕ ਅਤੇ ਮਾਨਸਿਕ ਵਿਕਾਸ ਕਰਦੀ ਹੈ ਉਥੇ ਮਿਲਵਰਤਨ ਅਤੇ ਆਪਸੀ ਭਾਈਚਾਰੇ ਦਾ ਵੀ ਵਿਕਾਸ ਕਰਦੀ ਹੈ।
ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਐ) ਸ੍ਰੀਮਤੀ ਹਰਜਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਦੁਆਰਾ ਹਰ ਸਾਲ ਪ੍ਰਾਇਮਰੀ ਸਕੂਲ ਖੇਡਾਂ ਦਾ ਆਯੋਜਨ ਕਰਾਈਆਂ ਜਾਂਦਾ ਹੈਂ। ਇਸ ਸਾਲ ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 29 ਅਤੇ 30 ਅਕਤੂਬਰ ਨੂੰ ਪਿੰਡ ਅਠੋਲੇ ਜਲ਼ੰਧਰ ਵਿੱਖੇ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਪਿੰਡ ਅਠੋਲੇ ਦੇ ਸਰਪੰਚ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਉਹਨਾਂ ਕਿਹਾ ਕਿ ਵੱਖ ਵੱਖ ਸਕੂਲਾਂ ਦੇ ਤਹਿਸੀਲ ਪੱਧਰੀ ਖੇਡਾਂ ਵਿੱਚੋ ਜੇਤੂ ਖਿਡਾਰੀ ਇਸ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ। ਅਤੇ ਇਹਨਾਂ ਖੇਡਾਂ ਵਿੱਚੋ ਜੇਤੂ ਖਿਡਾਰੀ ਰਾਜ ਪੱਧਰੀ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਗੇ।
ਉਹਨਾ ਕਿਹਾ ਅੱਜ ਪਹਿਲੇ ਦਿਨ ਕੁੜੀਆਂ ਦੀ ਖੇਡਾਂ ਅਤੇ ਕੱਲ ਦੂਸਰੇ ਦਿਨ ਮੁੰਡਿਆ ਦੀਆਂ ਖੇਡਾਂ ਹੋਣਗੀਆਂ।
ਉਹਨਾਂ ਕਿਹਾ ਇਹ ਖੇਡਾਂ ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ । ਇਸ ਮੌਕੇ ਬਲਾਕ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਅਤੇ ਬੀ.ਕੇ ਮਹਿਮੀ ,
ਰਾਜ ਕੁਮਾਰ ਅਤੇ ਹੋਰ ਵੱਖ-ਵੱਖ ਬਲਾਕਾਂ ਦੇ ਬਲਾਕ ਸਿੱਖਿਆ ਅਧਿਕਾਰੀ , ਵੱਖ ਵੱਖ ਸੈਂਟਰ ਸਕੂਲਾਂ ਦੇ ਸੈਂਟਰ ਮੁੱਖੀ, ਮੁੱਖ ਅਧਿਆਪਕ ਅਤੇ ਕਾਫੀ ਸੰਖਿਆ ਵਿੱਚ ਆਧਿਆਪਕ
ਵਿੱਦਿਆਰਥੀ ਅਤੇ ਪਿੰਡ ਅਤੇ ਇਲਾਕਾ ਨਿਵਾਸੀ ਮੌਜੂਦ ਸਨ।


































