
ਕਾਵਿਆ ਪਵਾਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਜਲ਼ੰਧਰ (ਕਪੂਰ):
ਸਰਕਰੀ ਪ੍ਰਾਇਮਰੀ ਸਕੂਲ ਨੂਰਪੁਰ ਬਲਾਕ ਅਲਾਵਲਪੁਰ, ਜਲੰਧਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਾਵਿਆ ਪਵਾਰ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ 2025 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ | ਇਸ ਜਿੱਤ ਵਿੱਚ ਇਸ ਵਿਦਿਆਰਥਣ ਦੇ ਮੈਂਟਰ ਸ਼੍ਰੀਮਤੀ ਮਨਜਿੰਦਰ ਕੌਰ , ਕੁਲਵਿੰਦਰ ਕੌਰ ਮਿਊਜ਼ਿਕ ਟੀਚਰ ਵਿਕਾਸ ਕੁਮਾਰ ਅਤੇ ਸੈਟਰ ਹੈੱਡ ਟੀਚਰ ਜਗਰੂਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੁਕਾਬਲੇ ਵਿੱਚ ਤੀਸਰੀ ਤੋਂ ਦਸਵੀਂ ਜਮਾਤ ਦੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾ ਵਿਚੋਂ ਕਾਵਿਆ ਪਵਾਰ ਪਹਿਲੇ ਸਥਨ ਤੇ ਰਹੀ | ਇਸ ਮੌਕੇ ਸੈਂਟਰ ਮੁੱਖੀ ਜਗਰੂਪ ਸਿੰਘ ਵੱਲੋ ਕਾਵਿਆ ਪਵਾਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।




























