ਕੜਾਕੇ ਦੀ ਠੰਢ ਨੇ ਠਪ ਕੀਤੀ ਰਫ਼ਤਾਰ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ, ਸਰਦੀ ਦੀਆਂ ਛੁੱਟੀਆਂ ਵਧਣ ਜਾਂ 1 ਜਨਵਰੀ ਤੋਂ ਸਕੂਲ ਖੁਲਣ ਬਾਰੇ ਉਡੀਕ

0
63

ਕੜਾਕੇ ਦੀ ਠੰਢ ਨੇ ਠਪ ਕੀਤੀ ਰਫ਼ਤਾਰ
ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾ, ਸਰਦੀ ਦੀਆਂ ਛੁੱਟੀਆਂ ਵਧਣ ਜਾਂ 1 ਜਨਵਰੀ ਤੋਂ ਸਕੂਲ ਖੁਲਣ ਬਾਰੇ ਉਡੀਕ

  • Google+

ਜਲ਼ੰਧਰ ( ਐਸ ਕੇ ਕਪੂਰ)
ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਵੇਰੇ ਦੇ ਸਮੇਂ ਤਾਪਮਾਨ ਵਿੱਚ ਵੱਡੀ ਗਿਰਾਵਟ ਆਉਣ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਸਕੂਲ ਜਾਣ ਵਾਲੇ ਬੱਚਿਆਂ ਨੂੰ ਦਰਪੇਸ਼ ਹਨ। ਠੰਢੀ ਹਵਾਵਾਂ ਅਤੇ ਘੱਟ ਦ੍ਰਿਸ਼ਟੀਤਾ ਕਾਰਨ ਬੱਚਿਆਂ ਦੀ ਸਿਹਤ ਉੱਤੇ ਮੰਦ ਪ੍ਰਭਾਵ ਪੈਣ ਦਾ ਖਤਰਾ ਵਧ ਗਿਆ ਹੈ।
ਇਸ ਸਥਿਤੀ ਦੇ ਮੱਦੇਨਜ਼ਰ ਮਾਪਿਆਂ, ਅਧਿਆਪਕਾਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕਰੇ। ਕਈ ਮਾਪਿਆਂ ਦਾ ਕਹਿਣਾ ਹੈ ਕਿ ਜੇ ਸਕੂਲ ਖੋਲ੍ਹੇ ਵੀ ਜਾਣ, ਤਾਂ ਸਕੂਲਾਂ ਦਾ ਸਮਾਂ ਦੇਰ ਨਾਲ ਕੀਤਾ ਜਾਵੇ।

  • Google+

ਦੂਜੇ ਪਾਸੇ ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਤੱਕ ਵੀ ਠੰਢ ਅਤੇ ਧੁੰਦ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਅਜਿਹੇ ਵਿੱਚ 1 ਜਨਵਰੀ ਤੋਂ ਸਕੂਲ ਖੋਲ੍ਹਣ ਨੂੰ ਲੈ ਕੇ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ।
ਫਿਲਹਾਲ ਸਰਕਾਰ ਵੱਲੋਂ ਸਕੂਲਾਂ ਬਾਰੇ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ, ਪਰ ਅਭਿਭਾਵਕਾਂ ਦੀ ਮੰਗ ਹੈ ਕਿ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਜਲਦ ਸਪੱਸ਼ਟ ਫੈਸਲਾ ਕੀਤਾ ਜਾਵੇ, ਤਾਂ ਜੋ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਫੈਲੀ ਉਲਝਣ ਦੂਰ ਹੋ ਸਕੇ।

LEAVE A REPLY