ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਮਾਪਿਆਂ ਦੀ ਵਰਕਸ਼ਾਪ 2.0 ਨਾਲ ਸਿੱਖਿਆਕ ਜਾਗਰੂਕਤਾ ਦੀ ਲਹਿਰ

0
7

ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਮਾਪਿਆਂ ਦੀ ਵਰਕਸ਼ਾਪ 2.0 ਨਾਲ ਸਿੱਖਿਆਕ ਜਾਗਰੂਕਤਾ ਦੀ ਲਹਿਰ

  • Google+

ਜਲੰਧਰ, 7 ਅਪ੍ਰੈਲ (ਐਸ. ਕੇ. ਕਪੂਰ):
ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਅਧੀਨ ਚਲ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਇਤਿਹਾਸਕ ਕਦਮ ਚੁੱਕਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ ਵਿਖੇ ਮਾਪਿਆਂ ਦੀ ਵਰਕਸ਼ਾਪ 2.0 ਦਾ ਅਤਿ ਸ਼ਾਨਦਾਰ, ਸਫ਼ਲ ਅਤੇ ਪ੍ਰੇਰਣਾਦਾਇਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਨੇ ਸਕੂਲ ਨੂੰ ਸਿਰਫ਼ ਪਾਠਸ਼ਾਲਾ ਨਹੀਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਦੀ ਸਾਂਝੀ ਸਿੱਖਿਆਕ ਯਾਤਰਾ ਦਾ ਕੇਂਦਰ ਬਣਾ ਦਿੱਤਾ।

  • Google+

ਵਰਕਸ਼ਾਪ ਦੌਰਾਨ ਮਾਪਿਆਂ ਨਾਲ ਗੰਭੀਰ ਅਤੇ ਮਾਰਗਦਰਸ਼ਕ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਘਰ ਵਿੱਚ ਬੱਚਿਆਂ ਦੀ ਸੁਚੱਜੀ ਦੇਖਭਾਲ, ਸਕਾਰਾਤਮਕ ਮਾਹੌਲ, ਅਨੁਸ਼ਾਸਿਤ ਦਿਨਚਰਿਆ ਅਤੇ ਨਿਰੰਤਰ ਹੌਸਲਾ ਅਫ਼ਜ਼ਾਈ ਰਾਹੀਂ ਬੱਚਿਆਂ ਦੀ ਪ੍ਰੀਖਿਆਵਾਂ ਦੀ ਤਿਆਰੀ ਨੂੰ ਕਿਵੇਂ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਮਾਪਿਆਂ ਨੂੰ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਸੰਬੰਧੀ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੈਂਟਰ ਮੁੱਖੀ ਦਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਦੀ ਅਸਲੀ ਕ੍ਰਾਂਤੀ ਤਦ ਹੀ ਸੰਭਵ ਹੈ ਜਦੋਂ ਸਕੂਲ ਅਤੇ ਘਰ ਇੱਕ-ਦੂਜੇ ਦੇ ਪੂਰਕ ਬਣਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਵਿੱਚ ਸਰਗਰਮ ਭੂਮਿਕਾ ਨਿਭਾਉਣ।
ਸਕੂਲ ਮੁੱਖੀ ਸ਼੍ਰੀਮਤੀ ਰਜਨੀ ਨੇ ਵਰਕਸ਼ਾਪ ਨੂੰ ਸਿੱਖਿਆਕ ਸੁਧਾਰਾਂ ਵੱਲ ਇੱਕ ਮੀਲ-ਪੱਥਰ ਦੱਸਦਿਆਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੀ ਸਾਂਝੀ ਭਾਗੀਦਾਰੀ ਨਾਲ ਹੀ ਬੱਚਿਆਂ ਦਾ ਸਰਵਾਂਗੀਣ ਵਿਕਾਸ ਸੰਭਵ ਹੈ।
ਇਸ ਮੌਕੇ ਅਧਿਆਪਕਾ ਸੋਨੀਆ ਹਰਸ਼, ਸੰਜੀਵ, ਜਯੋਤੀ, ਤਜਿੰਦਰ ਅਰੋੜਾ, ਸਵਿਤਾ, ਸੁਨੀਤਾ, ਪੂਜਾ, ਮੀਨਾਕਸ਼ੀ, ਪੂਨਮ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਤਾ-ਪਿਤਾ ਮੌਜੂਦ ਰਹੇ। ਹਾਜ਼ਰ ਮਾਪਿਆਂ ਨੇ ਇਸ ਉਪਰਾਲੇ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਇਸਨੂੰ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਨੀਂਹ ਕਰਾਰ ਦਿੱਤਾ।

LEAVE A REPLY