ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਪੁਲਿਸ ਜਬਰ ਦੀ ਈਟੀਟੀ ਅਧਿਆਪਕ ਯੂਨੀਅਨ ਵੱਲੋਂ ਸਖ਼ਤ ਨਿਖੇਧੀ

0
2

ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਪੁਲਿਸ ਜਬਰ ਦੀ ਈਟੀਟੀ ਅਧਿਆਪਕ ਯੂਨੀਅਨ ਵੱਲੋਂ ਸਖ਼ਤ ਨਿਖੇਧੀ

  • Google+

ਪੂਰੇ ਲਾਭਾਂ ਸਮੇਤ ਪੱਕੇ ਕਰਨ ਦੀ ਮੰਗ, ਸਰਕਾਰ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ

ਜਲੰਧਰ, 4 ਮਾਰਚ (ਐਸ. ਕੇ. ਕਪੂਰ)
ਈਟੀਟੀ ਅਧਿਆਪਕ ਯੂਨੀਅਨ ਜਲੰਧਰ ਵੱਲੋਂ ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਪੁਲਿਸ ਵੱਲੋਂ ਕੀਤੇ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਹੁੰਦਲ, ਸੀਨੀਅਰ ਮੀਤ ਪ੍ਰਧਾਨ ਅਜਮੇਰ ਸਿੰਘ ਅਤੇ ਸਟੇਟ ਕਮੇਟੀ ਮੈਂਬਰ ਸ਼ਿਵਰਾਜ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਸਪੈਸ਼ਲ ਕਾਡਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਪੱਕਾ ਕਰੇ ਅਤੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰੇ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਬਿਲਕੁਲ ਅਨੁਚਿਤ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਵਧੀਕੀਆਂ ‘ਤੇ ਵੀ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰੇ।
ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਦੇ ਮਸਲੇ ਦਾ ਤੁਰੰਤ ਹੱਲ ਨਾ ਕੀਤਾ ਤਾਂ ਅਧਿਆਪਕ ਮੁਲਾਜ਼ਮਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਸਰਕਾਰ ਇਸ ਸੰਘਰਸ਼ ਅੱਗੇ ਟਿਕ ਨਹੀਂ ਸਕੇਗੀ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਗਜੀਤ ਸਿੰਘ, ਬਲਵੀਰ ਸਿੰਘ, ਮੀਤ ਪ੍ਰਧਾਨ ਪਲਵਿੰਦਰ ਸਿੰਘ ਭੰਗੂ, ਸਕੱਤਰ ਜਨਰਲ ਰਾਮ ਲੁਭਾਇਆ, ਗੁਰਿੰਦਰ ਸਿੰਘ ਲਾਂਬਾ (ਬਲਾਕ ਪ੍ਰਧਾਨ ਨੂਰਮਹਿਲ), ਅਸ਼ੋਕ ਕੁਮਾਰ (ਬਲਾਕ ਪ੍ਰਧਾਨ ਗੁਰਾਇਆ), ਗੁਰਪ੍ਰੀਤ ਸਿੰਘ (ਕੈਸ਼ੀਅਰ), ਅਮਰੀਕ ਸਿੰਘ (ਬਲਾਕ ਪ੍ਰਧਾਨ ਪੱਛਮੀ-2), ਸੰਜੀਵ ਕੁਮਾਰ ਜੋਸ਼ੀ (ਬਲਾਕ ਪ੍ਰਧਾਨ ਕਰਤਾਰਪੁਰ), ਰਮਨਦੀਪ ਸਿੰਘ ਅਤੇ ਜਗਦੀਪ ਸਿੰਘ (ਭੋਗਪੁਰ), ਵਿਸ਼ਾਲ ਸੈਣੀ (ਬਲਾਕ ਪ੍ਰਧਾਨ ਫਿਲੌਰ), ਮਹਿੰਦਰ ਪਾਲ (ਬਲਾਕ ਪ੍ਰਧਾਨ ਗੁਰਾਇਆ), ਅਮਰਜੀਤ ਸਿੰਘ (ਲੋਹੀਆਂ), ਦਿਲਬਾਗ ਸਿੰਘ (ਅਲਾਵਲਪੁਰ) ਸਮੇਤ ਕਈ ਹੋਰ ਆਗੂ ਹਾਜ਼ਰ ਸਨ।
ਯੂਨੀਅਨ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਦੀ ਲੜਾਈ ਜਾਇਜ਼ ਹੱਕਾਂ ਲਈ ਹੈ ਅਤੇ ਇਹ ਸੰਘਰਸ਼ ਹੱਕ ਮਿਲਣ ਤੱਕ ਜਾਰੀ ਰਹੇਗਾ।

LEAVE A REPLY