ਬਸਤੀ ਪੀਰ ਦਾਦ ਸਕੂਲ ‘ਚ ਖੁਸ਼ੀਆਂ ਦਾ ਮਾਹੌਲ, ਨਤੀਜੇ ਘੋਸ਼ਿਤ ਤੇ ਨੰਨੇ ਮੁੰਨੇ ਬੱਚਿਆਂ ਦੀ ਗ੍ਰੈਜੂਏਸ਼ਨ

0
2

ਬਸਤੀ ਪੀਰ ਦਾਦ ਸਕੂਲ ‘ਚ ਖੁਸ਼ੀਆਂ ਦਾ ਮਾਹੌਲ, ਨਤੀਜੇ ਘੋਸ਼ਿਤ ਤੇ ਨੰਨੇ ਮੁੰਨੇ ਬੱਚਿਆਂ ਦੀ ਗ੍ਰੈਜੂਏਸ਼ਨ

  • Google+
  • Google+

  • FLN ਮੇਲੇ ਨੇ ਬਣਾਇਆ ਸਮਾਰੋਹ ਨੂੰ ਰੰਗੀਨ, ਮਾਪਿਆਂ ਦੀ ਵੱਡੀ ਹਾਜ਼ਰੀ
    • Google+

    ਜਲੰਧਰ, 28 ਮਾਰਚ (ਐਸ. ਕੇ. ਕਪੂਰ):
    ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਪੀਰ ਦਾਦ, ਬਲਾਕ ਵੈਸਟ-2 ਜਲੰਧਰ ਵਿੱਚ ਅੱਜ ਖੁਸ਼ੀ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ।
    • Google+
    ਇਸ ਮੌਕੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ ਗ੍ਰੈਜੂਏਸ਼ਨ ਸਮਾਰੋਹ ਵੀ ਮਨਾਇਆ ਗਿਆ। ਨਾਲ ਹੀ ਸਕੂਲ ਵਿੱਚ ਐਫ.ਐਲ.ਐਨ (FLN) ਮੇਲਾ ਲਗਾਇਆ ਗਿਆ,
    • Google+
    ਜਿਸ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।
    ਇਸ ਸਮਾਗਮ ਵਿੱਚ ਸੈਂਟਰ ਮੁੱਖੀ ਸ੍ਰੀ ਦਵਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
    • Google+

    ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਮਾਪੇ, ਵਿਦਿਆਰਥੀ ਅਤੇ ਇਲਾਕਾ ਨਿਵਾਸੀ ਮੌਜੂਦ ਰਹੇ। ਸਕੂਲ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਰਜਨੀ ਨੇ ਸਾਲ ਭਰ ਦੌਰਾਨ ਹੋਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ।
    • Google+

    ਅੰਤ ਵਿੱਚ ਅਧਿਆਪਕ ਸੰਜੀਵ ਕਪੂਰ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਅਧਿਆਪਕ ਸੋਨਿਆ, ਤੇਜਿੰਦਰ ਅਰੋੜਾ, ਜਯੋਤੀ, ਸਵਿਤਾ, ਅਨੀਤਾ, ਹਰਸ਼, ਸੁਨੀਤਾ, ਪੂਜਾ, ਪੂਨਮ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
    • Google+
    • Google+

LEAVE A REPLY